ਘ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਘੁਮਾਂਉਂ। ੨. ਚੱਕਰ. ਫੇਰਾ. ਗੇੜਾ. ਦੇਖੋ, ਘੁਮ। ੩. ਵਿੰਗ. ਟੇਢ.


ਕ੍ਰਿ- ਫੇਰਨਾ. ਗੇੜਾ ਦੇਣਾ। ੨. ਕੁਰਬਾਨੀ ਲਈ ਕੋਈ ਪਦਾਰਥ ਸਿਰ ਅਥਵਾ ਸਰੀਰ ਦੇ ਚਾਰੇ ਪਾਸੇ ਫੇਰਨਾ. "ਹਉ ਸਤਿਗੁਰੁ ਵਿਟਹੁ ਘੁਮਾਇਆ." (ਸ੍ਰੀ ਮਃ ੧. ਜੋਗੀ ਅੰਦਰ) "ਸਤਿਗੁਰ ਵਿਟਹੁ ਘੁਮਾਈਆ ਜੀਉ." (ਮਾਝ ਮਃ ੪)


ਸੰਗ੍ਯਾ- ਜੁਲਾਹੇ ਦੀ ਉਹ ਲੱਕੜ, ਜਿਸ ਵਿੱਚ ਤੰਤੂਆਂ (ਤਾਗਿਆਂ) ਦੇ ਸਿਰੇ ਫਸਾਕੇ ਉਹ ਤਾਣੀ ਤਿਆਰ ਕਰਦਾ ਹੈ.