ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

philosophy; also ਫ਼ਲਸਫ਼ਾ


flush latrine, toilet cleaned by mechanical flushing


ਦੇਖੋ, ਫ਼ੀਰੋਜ਼ਹ.


ਫ਼ਾ. [فروبند] ਬੰਦ ਕਰ ਲੈ. ਬੰਦ ਕਰ ਦੇ.


ਦੇਖੋ, ਫ਼ਰੋਜ਼ਾਂ.


ਅੰ. Frank. ਯੂਰਪ ਦਾ ਦੇਸ਼. ਫਿਰੰਗਿਸਤਾਨ. "ਕੋਟ ਕੋ ਕੂਦ ਸਮੁਦ੍‌ ਕੋ ਫਾਂਧ ਫਿਰੰਗ ਮੋ ਆਨ ਪਰ੍ਯੋ ਅਭਿਮਾਨੀ." (ਚਰਿਤ੍ਰ ੧੨੫) ਫ੍ਰਾਂਕ ਨਾਮ ਦਾ ਇੱਕ ਜਰਮਨ ਜਥਾ ਸੀ, ਜੋ ਫ੍ਰਾਂਸ ਆਦਿ ਦੇਸ਼ਾਂ ਵਿੱਚ ਫੈਲ ਗਿਆ ਅਤੇ ਜਿਸ ਦਾ ਕਈ ਵਾਰ ਤੁਰਕਾਂ ਨਾਲ ਮੁਕਾਬਲਾ ਹੋਇਆ. ਸਭ ਤੋਂ ਪਹਿਲਾਂ ਤੁਰਕਾਂ ਨੇ ਯੂਰਪ ਨਿਵਾਸੀਆਂ ਨੂੰ "ਫਿਰੰਗੀ" ਨਾਮ ਨਾਲ ਬੁਲਾਉਣਾ ਆਰੰਭਿਆ. ਹਿੰਦੁਸਤਾਨ ਵਿੱਚ ਸਭ ਤੋਂ ਪਹਿਲਾਂ ਪੁਰਤਗਾਲੀ ਆਏ, ਉਨ੍ਹਾਂ ਨੂੰ ਫਿਰੰਗੀ ਸ਼ਬਦ ਤੋਂ ਪੁਕਾਰਿਆ ਗਿਆ, ਫੇਰ ਜੋ ਫ੍ਰਾਂਸ ਜਾਂ ਇੰਗਲੈਂਡ ਦਾ ਆਇਆ. ਸਭ ਫਿਰੰਗੀ ਸ਼ਬਦ ਦਾ ਵਾਚ੍ਯ ਹੋਇਆ। ੨. ਦੇਖੋ, ਫਿਰੰਗਵਾਤ.


ਯੱਕਾ ਤਾਲ. ਫੌਜ ਅੱਗੇ ਵੱਜਣ ਵਾਲੇ ਬਾਜੇ ਦੇ ਤਾਲ ਤੋਂ ਹਿੰਦੁਸਤਾਨੀਆਂ ਨੇ ਨਾਮ ਫਿਰੰਗਤਾਲ ਥਾਪ ਲਿਆ. ਸਰਬਲੋਹ ਵਿੱਚ ਕਈ ਛੰਦਾਂ ਦੇ ਮੁੱਢ ਫਿਰੰਗਤਾਲ ਲਿਖਿਆ ਹੈ.