ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਗੁਣ ਮੁੱਲ ਆਦਿ ਵਿੱਚ ਜੋ ਵਧਕੇ ਹੈ.


ਵਿ- ਵਧਿਆ ਹੋਇਆ. ਵਾਧੂ. ਅਧਿਕ. ਦੇਖੋ, "ਸਲੋਕ ਵਾਰਾਂ ਤੇ ਵਧੀਕ."


ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜ਼ਬਰਦਸ੍ਤੀ. "ਕਰੈਂ ਵਧੀਕੀ ਮਿਲਿ ਬਲਿ ਬ੍ਰਿੰਦ." (ਗੁਪ੍ਰਸੂ)


ਦੇਖੋ, ਵਧਣਾ. "ਵਧੁ ਸੁਖ ਰੈਨੜੀਏ !" (ਬਿਹਾ ਛੰਤ ਮਃ ੫) ੨. ਸੰ. ਸੰਗ੍ਯਾ- ਬਹੂ. ਵਹੁਟੀ.


ਸੰ. ਵਿਧ੍ਵੰਸ. ਸੰਗ੍ਯਾ- ਨਾਸ਼. ਤਬਾਹੀ.


ਸੰ. ਸੰਗ੍ਯਾ- ਵਹੁਟੀ. ਨਵੀਂ ਵਿਆਹੀ ਇਸਤ੍ਰੀ. ਲਾੜੀ। ੨. ਨੂੰਹ. ਸ਼੍ਨੂਸਾ. ਬੇਟੇ ਦੀ ਬਹੂ.