ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸੋਮਵੱਲੀ ਅਤੇ ਚਾਮਰ.


ਇੱਕ ਬੇਲ, ਜਿਸ ਦੇ ਰਸ ਤੋਂ "ਸੋਮ ਰਸ" ਬਣਾਇਆ ਜਾਂਦਾ ਸੀ. L. Cocculus Cordifolius. ਇਸ ਬਾਬਤ ਸੰਸਕ੍ਰਿਤ ਗ੍ਰੰਥਾਂ ਵਿੱਚ ਜਿਕਰ ਹੈ ਕਿ ਚੰਦ੍ਰਮਾ ਦੀ ਕਲਾ ਵਧਨ ਨਾਲ ਇਸ ਦੇ ਪੱਤੇ ਨਿਕਲਦੇ ਅਤੇ ਕਲਾ ਘਟਣ ਪੁਰ ਝੜਦੇ ਜਾਂਦੇ ਹਨ. ਅਰਥਾਤ- ਚਾਨਣੇ ਪੱਖ ਦੀ ਏਕਮ ਨੂੰ ਇੱਕ ਪੱਤਾ ਅਤੇ ਪੂਰਨਮਾਸੀ ਨੂੰ ੧੫. ਹੋ ਜਾਂਦੇ ਹਨ. ਇਸੇ ਤਰਾਂ ਅੰਧੇਰੇ ਪੱਖ ਦੀ ਏਕਮ ਨੂੰ ਇੱਕ ਝੜਦਾ ਹੈ ਅਤੇ ਅਮਾਵਸ ਨੂੰ ੧੫. ਹੀ ਝੜ ਪੈਂਦੇ ਹਨ. ਇਸ ਹਿਸਾਬ ਇਸ ਬੂਟੀ ਦੀ ਟਾਹਣੀਂ ਨੂੰ ਪੰਦਰਾਂ ਹੀ ਪੱਤੇ ਲੱਗਦੇ ਹਨ.


ਸੋਮ (ਚੰਦ੍ਰਮਾ) ਦਾ ਵਾਰ (ਦਿਨ).


ਸੋਮਵਾਰ ਵਿੱਚ. ਸੋਮਵਾਰ ਨੂੰ. "ਸੋਮਵਾਰਿ ਸਚਿ ਰਹਿਆ ਸਮਾਇ." (ਬਿਲਾ ਵਾਰ ੭. ਮਃ ੩)


ਸੰਗ੍ਯਾ- ਚੰਦ੍ਰਵੰਸ਼, ਚੰਦ੍ਰਮਾ ਦੇ ਪੁਤ੍ਰ ਬੁਧ ਤੋਂ ਚੱਲਿਆ ਹੋਇਆ ਵੰਸ਼. ਪਾਂਡਵ ਅਤੇ ਯਾਦਵ ਸਭ ਸੋਮਵੰਸੀ ਹਨ. ਦੇਖੋ, ਕੁਰੁਵੰਸ਼.


ਵਿ- ਚੰਦ੍ਰਮਾ ਦੀ ਵੰਸ਼ ਵਿੱਚ ਹੋਣ ਵਾਲਾ. ਦੇਖੋ, ਸੋਮਵੰਸ ਅਤੇ ਕੁਰੁਵੰਸ.


ਸੰਗ੍ਯਾ- ਚਸ਼ਮਾ. ਪਾਣੀ ਦਾ ਸੋਤ। ੨. ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸਿਦਕੀ ਸਿੱਖ ਭਾਈ ਸੋਮਾ. ਇਹ ਸੱਜਣ ਝੰਗ ਦੇ ਇਲਾਕੇ ਦਾ ਵਸਨੀਕ ਸੀ. ਅਮ੍ਰਿਤਸਰ ਬਣਨ ਵੇਲੇ ਤਾਲ ਦੀ ਸੇਵਾ ਕਰਦਾ ਹੋਇਆ ਇੱਕ ਦਿਨ ਭਾਈ ਸੋਮਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਹਜੂਰ ਬੈਠਾ ਹੋਇਆ ਸੀ. ਇੱਕ ਫਕੀਰ ਨੇ ਗੁਰੂ ਸਾਹਿਬ ਤੋਂ ਕੁਝ ਮੰਗਿਆ, ਉਸ ਸਮੇਂ ਗੁਰੂ ਸਾਹਿਬ ਦੇ ਅੱਗੇ ਭੇਟਾ ਪੂਜਾ ਦਾ ਕੁਝ ਧਨ ਨਹੀਂ ਸੀ. ਸਤਿਗੁਰੂ ਨੇ ਪੁੱਛਿਆ ਕਿ ਕਿਸੇ ਸਿੱਖ ਪਾਸ ਕੁਝ ਹੈ? ਭਾਈ ਸੋਮੇ ਪਾਸ ਦੋ ਪੈਸੇ ਸਨ, ਜੋ ਉਸ ਨੇ ਪੇਸ਼ ਕੀਤੇ, ਅਰ ਫਕੀਰ ਨੂੰ ਦਿੱਤੇ ਗਏ. ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਕਿ ਸੋਮਾ ਸਾਡਾ ਸ਼ਾਹ ਹੈ. ਉਸ ਵੇਲੇ ਤੋਂ ਭਾਈ ਸੋਮੇ ਦੀ ਸ਼ਾਹ ਪਦਵੀ ਹੋਈ ਅਰ ਗੁਰੂ ਸਾਹਿਬ ਦੇ ਵਰਦਾਨ ਕਰਕੇ ਵਪਾਰ ਕਾਰ ਵਿੱਚ ਬਹੁਤ ਵਾਧਾ ਹੋਇਆ ਭਾਈ ਸੋਮੇ ਦੀ ਵੰਸ਼ ਦੇ ਲੋਕ ਹੁਣ ਸਾਹੀ ਵਾਲ, ਡੇਰਾ ਇਸਮਾਈਲ ਖ਼ਾਨ, ਭੱਖਰ, ਬੰਨੂ ਅਤੇ ਮੀਆਂਵਾਲੀ ਆਦਿ ਥਾਵਾਂ ਵਿੱਚ ਵਸਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਹਿਜਧਾਰੀ ਅਤੇ ਕੁਝ ਸਿੰਘ ਹਨ. ਸਭ ਦੇ ਨਾਉਂ ਪਿੱਛੇ ਸ਼ਾਹ ਪਦਵੀ ਹੁੰਦੀ ਹੈ. ਜੈਸੇ- ਅਰਜਨ ਸ਼ਾਹ ਸਿੰਘ, ਕਰਮਚੰਦ ਸ਼ਾਹ ਆਦਿ.


ਵਿ- ਸੋਮਵਾਰ ਵਾਲੀ ਤਿਥਿ. ਜੈਸੇ- ਸੋਮਾਵਤੀ ਅਮਾਵਸ੍ਯਾ.