ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. श्रहंकारिन्. ਵਿ- ਅਭਿਮਾਨੀ. "ਅਹੰਕਾਰੀ ਦੈਤ ਮਾਰਿ ਪਚਾਇਆ." (ਭੈਰ ਅਃ ਮਃ ੩)


ਸੰਗ੍ਯਾ- ਅਹੰਕਾਰ. ਅਭਿਮਾਨ।#੨. ਕਾਲਰੂਪ ਅਭਿਮਾਨ। ੩. ਦੇਖੋ, ਅਹੰ.


ਸੰਗ੍ਯਾ- ਧ੍ਯੇਯ ਨੂੰ ਆਪਣੇ ਆਪ ਤੋਂ ਭਿੰਨ ਨਾ ਜਾਣਕੇ ਧ੍ਯਾਨ ਕਰਨਾ.


ਸੰਗ੍ਯਾ- ਧ੍ਯੇਯ ਨੂੰ ਆਪਣਾ ਰੂਪ ਜਾਣਕੇ ਸੇਵਨ ਪੂਜਨ ਕਰਨਾ. ਜਿਸ ਦਾ ਧ੍ਯਾਨ ਕਰੀਏ, ਉਸ ਨੂੰ ਆਪਣੇ ਤੋਂ ਜੁਦਾ ਨਾ ਮੰਨਕੇ ਉਪਾਸਨਾ.


ਸੰਗ੍ਯਾ- ਹੌਮੈਂ ਦਾ ਭਾਵ. ਖ਼ੁਦੀ. ਘਮੰਡ.


ਅਭਿਮਾਨ ਦੀ ਫਾਹੀ। ੨. ਅਹੰਕਾਰ ਰੂਪ ਫਾਸੀ.


ਅਭਿਮਾਨਭਰੀ ਬੁੱਧਿ। ੨. ਹੌਮੈ ਦਾ ਨਿਸ਼ਚਾ. "ਅਹੰਬੁਧਿ ਬਹੁ ਸਘਨ ਮਾਇਆ." (ਗੂਜ ਮਃ ੫)


ਅਭਿਮਾਨ ਦਾ ਬੰਧਨ। ੨. ਹੰਕਾਰਰੂਪ ਬੰਧਨ.


ਹੌਮੈ ਦਾ ਚਕ੍ਰ। ੨. ਅਭਿਮਾਨ ਦੇ ਕਾਰਣ ਹੋਇਆ ਭੁਲੇਖਾ. ਦੇਖੋ, ਭ੍ਰਮਣੀ.


ਸੰਗ੍ਯਾ- ਹੰਕਾਰ ਦੀ ਮਨੌਤ. ਦੇਖੋ, ਮਣੀ.