ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ. [قتل] ਸੰਗਯਾ- ਵਧ. ਹਤਯਾ, ਹਿੰਸਾ.


ਸੈਹਵਾਨੀ ਸੈਯਦਾਂ ਦੇ ਮਹੱਲੇ ਸਢੌਰੇ ਵਿੱਚ ਸਾਈਂ ਬੁੱਧੂਸ਼ਾਹ ਦੀ ਹਵੇਲੀ, ਜਿਸ ਵਿੱਚ ਦਾਖਿਲ ਹੋਏ ਕਈ ਸੌ ਮੁਸਲਮਾਨ ਬੰਦਾ ਬਹਾਦੁਰ ਨੇ ਕਤਲ ਕੀਤੇ ਸਨ. ਦੇਖੋ, ਬੁੱਧੂਸ਼ਾਹ.


ਅ਼. [قتلےٰ] ਕ਼ਤਲਾ. ਵਿ- ਕ਼ਤਲ ਕੀਤੇ ਹੋਏ. ਵਧਕਰੇ ਇਹ ਬਹੁਵਚਨ ਹੈ ਕ਼ਤੀਲ ਦਾ। ੨. ਫ਼ਾ. [قتلا] ਟੋਕਾ. ਕੀਮਾ. ਕੁਤਰਾ. "ਕਤਲਾ ਕਰੋ ਮੁਰੋ ਨਹਿ ਧੁਰ ਲਗ." (ਗੁਪ੍ਰਸੂ)


ਅ਼. [قتل عام] ਕ਼ਤਲ ਆ਼ਮ. ਸੰਗ੍ਯਾ- ਸਰਵ ਸੰਹਾਰ.