ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਖਵਾਉਣਾ. ਖਾਦਨ ਕਰਾਉਣਾ.#"ਏਸ ਨੋ ਕੂੜ ਬੋਲਿ ਕਿ ਖਵਾਲੀਐ?" (ਵਾਰ ਗੂਜ ੧. ਮਃ ੩)


ਦੇਖੋ, ਖਵਣ। ੨. ਸਹਾਰਕੇ. ਬਰਦਾਸ਼੍ਤ ਕਰਕੇ.


ਸੰਗ੍ਯਾ- ਇੱਕ ਪ੍ਰਕਾਰ ਦਾ ਲੰਮਾ ਅਤੇ ਰੁੱਖਾ ਘਾਹ, ਜਿਸ ਦੇ ਸਿਰ ਪੁਰ ਸਰਕੁੜੇ ਜੇਹੀ ਛੋਟੀ ਬੱਲੀ ਹੁੰਦੀ ਹੈ. ਇਸ ਨੂੰ ਖਵ੍ਹੀ ਭੀ ਆਖਦੇ ਹਨ.


ਜਿੰਨ. ਦੇਉ. ਦੇਉਣੀ. ਦੇਖੋ, ਖਬੀਸ. "ਖਵੀਸਨੀ ਪਿਸਾਚਨੀ ਬਿਤਾਲ ਬੀਰ ਭੈਰਵੀ." (ਪੰਪ੍ਰ)


ਦੇਖੋ, ਖਾਵੀਨ.


ਦੇਖੋ, ਖੋਵਨਾ. "ਖ੍ਵੈਹੋਂ ਧਰਮ ਮਲੇਛ ਕੋ." (ਕ੍ਰਿਸਨਾਵ) ਖੋਵਾਂਗਾ ਮਲੇਛ ਦਾ ਧਰਮ। ੨. ਖੋਕੇ ਗਵਾਕੇ.


ਦੇਖੋ, ਖਵੀ.


ਲੈਜਾਣਗੇ. "ਅਵਗਣ ਖੜਸਨਿ ਬੰਨਿ." (ਸ੍ਰੀ ਮਃ ੧. ਪਹਿਰੇ)