ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਅਭਿਮਾਨੀ. ਗਰਵਵਾਲਾ. ਗਰਵਿਤ.


ਸੰ. गर्व ਗਰ੍‍ਵ. ਸੰਗ੍ਯਾ- ਅਭਿਮਾਨ. ਅਹੰਕਾਰ. "ਕਬੀਰ ਗਰਬੁ ਨ ਕੀਜੀਐ." (ਸਃ) ੨. ਅਵਗ੍ਯਾ ਦਾ ਭਾਵ. "ਓਨਾ ਅਹੰਕਾਰ ਬਹੁ ਗਰਬੁ ਵਧਾਇਆ." (ਵਾਰ ਗੂਜ ਮਃ ੩) "ਜਿਤੁ ਹਉਮੈ ਗਰਬ ਨਿਵਾਰੀ." (ਸੋਰ ਮਃ ੫) ੩. ਇੱਕ ਸੰਚਾਰੀ ਭਾਵ. ਦੇਖੋ, ਭਾਵ। ੪. ਅ਼. [غرب] ਗ਼ਰਬ. ਸੂਰਜ ਦੇ ਗ਼ਰੂਬ ਹੋਣ ਦੀ ਦਿਸ਼ਾ. ਮਗ਼ਰਬ. ਪਸ਼੍ਚਿਮ. ਪੱਛੋਂ.; ਦੇਖੋ, ਗਰਬ.


ਤ੍ਰਿਤੀਯਾ. ਗਰ੍‍ਵ ਕਰਕੇ. ਅਹੰਕਾਰ ਨਾਲ. "ਗਰਬੇਣ ਅਗ੍ਯਾਨਣੋ." (ਗਾਥਾ)


ਗਰਵ ਕਰਦਾ ਹੈ. "ਜੋ ਗਰਬੈ ਸੋ ਪਚਸੀ ਪਿਆਰੇ." (ਸੋਰ ਮਃ ੪)


ਸੰ. गर्भ ਅ਼. ਹ਼ਮਲ ਆਦਮੀ ਦੇ ਵੀਰਜ ਅਤੇ ਇਸਤ੍ਰੀ ਦੀ ਰਕਤ ਦੇ ਅਣੁਕੀਟਾਂ (Spermatozoon and Ovum) ਦੇ ਮਿਲਾਪ ਤੋਂ ਬੱਚੇਦਾਨ ਅੰਦਰ ਛੋਟਾ ਅੰਡਾ ਪੈਦਾ ਹੋ ਕੇ ਵਧਦਾ ਵਧਦਾ ਇੱਕ ਝਿੱਲੀ (ਜੇਰ) ਵਿੱਚ ਬੱਚੇ ਦੀ ਸ਼ਕਲ ਬਣ ਜਾਂਦਾ ਹੈ, ਜੋ ਦਸਵੇਂ ਮਹੀਨੇ ਦੇ ਅੱਠ ਦਸ ਦਿਨ ਲੈ ਕੇ ਜਨਮਦਾ ਹੈ.#ਗਰੁੜਪੁਰਾਣ ਦੇ ਛੀਵੇਂ ਅਧ੍ਯਾਯ ਵਿੱਚ ਗਰਭ ਦੇ ਬਣਨ ਵਧਣ ਆਦਿ ਦਾ ਹਾਲ ਵਿਸਤਾਰ ਨਾਲ ਲਿਖਿਆ ਹੈ. ਮਨੁਸਿਮ੍ਰਿਤਿ ਦੇ ਤੀਜੇ ਅਧ੍ਯਾਯ ਦੇ ਸ਼ਲੋਕ ੪੯ ਵਿੱਚ ਦੱਸਿਆ ਹੈ ਕਿ ਪਿਤਾ ਦਾ ਵੀਰਜ ਵੱਧ ਹੋਣ ਤੋਂ ਪੁਤ੍ਰ, ਮਾਤਾ ਦੀ ਰਿਤੁ ਜਾਦਾ ਹੋਣ ਤੋਂ ਪੁਤ੍ਰੀ ਅਤੇਦੋਹਾਂ ਦੇ ਸਮਾਨ ਹੋਣ ਤੋਂ ਨਪੁੰਸਕ ਪੈਦਾ ਹੁੰਦਾ ਹੈ। ੨. ਕੁਕ੍ਸ਼ਿ. ਕੁੱਖ। ੩. ਬੱਚਾ। ੪. ਅੰਨ। ੫. ਅਗਨਿ। ੬. ਨਦੀ ਆਦਿਕ ਦਾ ਮੱਧ ਭਾਗ। ੭. ਗੁਪਤ ਅਸਥਾਨ.


ਸੰਗ੍ਯਾ- ਗਰਭਾਸ਼ਯ ਦੀ ਤਪਤ. "ਗਰਭ ਅਗਨਿ ਮਹਿ ਜਿਨਹਿ ਉਬਾਰਿਆ." (ਸੁਖਮਨੀ)


ਗਰਭ (ਹਮਲ) ਦਾ ਸ੍ਰਵ (ਚੁਇਜਾਣਾ) [اِسقاط حمل] ਇਸਕ਼ਾਤ਼ ਹ਼ਮਲ. Abortion. ਕੱਚਾ ਗਰਭ ਕਈ ਕਾਰਣਾਂ ਤੋਂ ਡਿਗ ਪੈਂਦਾ ਹੈ, ਪਰ ਮੁੱਖ ਇਹ ਹਨ- ਮਾਤਾ ਪਿਤਾ ਨੂੰ ਕੋਈ ਭੈੜਾ ਰੋਗ ਹੋਣਾ, ਅਚਾਨਕ ਸ਼ੋਕ ਦੀ ਗੱਲ ਸੁਣਨਾ, ਡਰਨਾ, ਡਿਗਕੇ ਸੱਟ ਲੱਗਣੀ, ਬਹੁਤ ਭੁੱਖ ਤ੍ਰੇਹ ਕੱਟਣੀ, ਉੱਚੇ ਨੀਵੇਂ ਥਾਂ ਚੜ੍ਹਨਾ, ਪੇਚਿਸ਼ ਹੋਣੀ, ਗਰਭਾਸ਼ਯ (ਰਿਹ਼ਮ) ਦਾ ਮੂੰਹ ਖੁੱਲ ਜਾਣਾ, ਬਹੁਤ ਪੈਂਡਾ ਕਰਨਾ, ਗਰਮ ਪਦਾਰਥਾਂ ਦਾ ਬਹੁਤ ਸੇਵਨ ਕਰਨਾ, ਕੁੱਦਣਾ, ਗਰਭ ਸਮੇਂ ਮੈਥੁਨ ਕਰਨਾ, ਪੈੜੇ ਦੀ ਬੀਮਾਰੀ ਹੋਣੀ ਆਦਿਕ.#ਇਸ ਦਾ ਇਲਾਜ ਹੈ ਕਿ-#(੧) ਇਸਤ੍ਰੀ ੧੫. ਮਹੀਨੇ ਤੀਕ ਪਤੀ ਦਾ ਸੰਗ ਨਾ ਕਰੇ ਅਤੇ ਜਦ ਗਰਭ ਠਹਿਰ ਜਾਵੇ ਤਾਂ ਭੀ ਮੈਥੁਨ ਦਾ ਤਿਆਗ ਰੱਖੇ.#(੨) ਗਰਭ ਠਹਿਰਣ ਪੁਰ ਨਰਮ ਗਿਜਾ ਖਾਵੇ. ਚਰਪਰੀ ਅਤੇ ਭਾਰੀ ਚੀਜਾਂ ਛੱਡ ਦੇਵੇ.#(੩) ਬਨਾਰਸੀ ਆਉਲੇ ਦਾ ਮੁਰੱਬਾ ਚਾਂਦੀ ਦਾ ਵਰਕ ਲਾਕੇ ਖਾਵੇ.#(੪) ਅਨਾਰਸ਼ਰਬਤ ਜਾਂ ਚੰਦਨ ਦੇ ਬੁਰਾਦੇ ਦਾ ਸ਼ਰਬਤ ਪੀਵੇ.#(੫) ਸਫੇਦਚੰਦਨ ਦਾ ਬੁਰਾਦਾ, ਕੌਲਡੋਡੇ ਦੀ ਗਿਰੂ, ਛੋਟੀਆਂ ਇਲਾਇਚੀਆਂ, ਵੰਸਲੋਚਨ, ਲੋਧਪਠਾਨੀ, ਸੁੱਕੇ ਆਉਲੇ, ਕਤੀਰਾ ਗੂੰਦ, ਸਤਾਵਰ, ਸੰਘਾੜੇ ਦੀ ਗਿਰੀ, ਮੁਲੱਠੀ ਦਾ ਆਟਾ, ਕਚੂਰ, ਮੋਚਰਸ, ਸਤ ਈਸਬਗੋਲ, ਮਿਸ਼ਰੀ, ਕੁਸ਼ਤਾ ਫੌਲਾਦੀ ਆਬੀ, ਸਭ ਚੀਜਾਂ ਸਮਾਨ ਤੋਲ ਦੀਆਂ ਲੈ ਕੇ ਪੀਸਕੇ ਦੋ ਦੋ ਮਾਸ਼ੇ ਦੀਆਂ ਪੁੜੀਆਂ ਬਣਾਕੇ ਗਊ ਦੇ ਦੁੱਧ ਨਾਲ ਇੱਕ ਸਵੇਰੇ ਇੱਕ ਸੰਝ ਨੂੰ ਖਾਵੇ. ਜਦ ਗਰਭ ਪੰਜ ਮਹੀਨੇ ਦਾ ਹੋ ਜਾਵੇ ਤਾਂ ਇਸ ਦਾ ਵਰਤਣਾਂ ਛੱਡ ਦੇਵੇ "ਕਈ ਜਨਮ ਗਰਭ ਹਿਰਿ ਖਰਿਆ." (ਗਉ ਮਃ ੫) ਦੇਖੋ, ਅਠਰਾਹਾ ਅਤੇ ਗਰਭਪਾਤ.


ਸੰਗ੍ਯਾ- ਗਰਭਾਸ਼ਯ. (ਰਿਹ਼ਮ). ਬੱਚੇ- ਦਾਨ. "ਗਰਭਕੁੰਟ ਮਹਿ ਉਰਧ ਤਪ ਕਰਤੇ." (ਬਾਵਨ)