ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਡਿੰਗ. ਸੰਗ੍ਯਾ- ਪ੍ਰਿਥਿਵੀ. ਜਮੀਨ.


ਫ਼ਾ. [دردمند] ਵਿ- ਦਰਦ ਵਾਲਾ. ਦੁਖੀ। ੨. ਜੋ ਦੂਜੇ ਦਾ ਦੁਖ ਅਨੁਭਵ ਕਰੇ. ਦਯਾਵਾਨ। ੩. ਦਾਰਿਦ ਵੰਤ. ਦਰਿਦ੍ਰਵੰਤ. ਨਿਰਧਨ. "ਦੁਖੀਆ ਦਰਦਵੰਦ ਦਰਿ ਆਇਆ." (ਸੂਹੀ ਰਵਿਦਾਸ)


ਵਿ- ਦਰਦ ਵਾਲਾ. ਦੁਖੀਆ। ੨. ਦੂਸਰੇ ਦੇ ਦੁੱਖ ਨੂੰ ਅਨੁਭਵ ਕਰਨ ਵਾਲਾ. ਹਮਦਰਦੀ ਕਰਨ ਵਾਲਾ.


ਦੇਖੋ, ਦਰਣ ਅਤੇ ਦਲਨ. "ਹਮ ਮਿਲ ਦਰਨ ਲਗੇ ਦ੍ਰੁਤ ਦਾਨਾ." (ਨਾਪ੍ਰ)


ਫ਼ਾ. [درنیابد] ਮਾਲੂਮ ਨਹੀਂ ਕਰਦਾ. ਮਹ਼ਸੂਸ ਨਹੀਂ ਕਰਦਾ.


ਸੰ. ਦਰ੍‍ਪ. ਸੰਗ੍ਯਾ- ਹੰਕਾਰ. ਗਰਬ. "ਪੀਰ ਮੀਰ ਸਿਧ ਦਰਪ ਛਰਨ ਕੋ." (ਨਾਪ੍ਰ) ੨. ਤਾਪ. ਜ੍ਵਰ। ੩. ਕਸਤੂਰੀ ਵਾਲਾ ਮ੍ਰਿਗ. ਕਸਤੂਰਾ। ੪. ਉਤਸਾਹ. ਉਮੰਗ.