ਨ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

same as ਨੇੜੇ


near (relation), related, close, proximate; noun, feminine same as ਨੇੜਾ , nearness


ਦੇਖੋ, ਨਨ. "ਸਹਸ ਮੂਰਤਿ ਨਨਾ ਏਕ ਤੋਹੀ." (ਸੋਹਿਲਾ) ੨. ਦੇਖੋ, ਨੰਨਾ। ੩. ਸੰ. ਮਾਤਾ। ੪. ਕੰਨ੍ਯਾ.


ਦੇਖੋ, ਨਨਕਾਰ ਅਤੇ ਨੰਨਾਕਾਰ.


ਸੰ. ਨਿਨਾਦ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼. "ਕਹੂੰ ਨਾਦ ਕੋ ਨਨਾਦ." (ਅਕਾਲ)


ਸੰਗ੍ਯਾ- ਨਾਨੇ ਦਾ ਕੁਟੰਬ. ਨਾਨੇ ਦਾ ਪਰਿਵਾਰ। ੨. ਨਾਨਕੇ. ਨਾਨੇ ਦਾ ਘਰ.


ਦੇਖੋ, ਨਨ.


ਸੰ. ਸੰਗ੍ਯਾ- ਨਾਂਹ ਨੁੱਕਰ. ਇਨਕਾਰ ਅਤੇ ਹ਼ੁੱਜਤ. ਸ਼ੰਕਾ ਪੰਕਾ.