ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸੁਗੰਦ.


ਸੰ. सौगन्ध्य ਸੌਗੰਧ੍ਯ. ਸੰਗ੍ਯਾ- ਸੁਗੰਧਿਤਾ. ਖੁਸ਼ਬੂ ਦਾ ਭਾਵ.


ਸੰ. ਸ਼ੌਚ. ਸੰਗ੍ਯਾ- ਸ਼ੁਚਿ ਹੋਣ ਦਾ ਭਾਵ. ਪਵਿਤ੍ਰਤਾ. ਸ਼ੁੱਧੀ.


ਸੰਗ੍ਯਾ- ਸ਼ੌਚ- ਆਚਾਰ. ਪਵਿਤ੍ਰ ਆਚਾਰ. ਸ਼ੁੱਧ ਆਚਰਣ.


ਸੰਗ੍ਯਾ- ਸਾਮਗ੍ਰੀ. ਸਾਮਾਨ. "ਧਰੀ ਸੌਜ ਸਭ ਆਨ." (ਸਲੋਹ)