ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਹੰਮੇਉ. "ਅਹੰਮਤ ਅਨਰਤ ਕੁਮਿਤ ਹਿਤ." (ਕਾਨ ਮਃ ੫)


ਸੰਗ੍ਯਾ- ਅਹੰਤਾ ਦੀ ਮਨੌਤ. ਖ਼ੁਦੀ ਦਾ ਖ਼ਿਆਲ. "ਭਰਮਿ ਬਿਆਪੀ ਅਹੰਮਨੀ." (ਬਸੰ ਮਃ ੫) ੨. ਵਿ- ਅਭਿਮਾਨੀ. ਜਿਸ ਦੇ ਮਨ ਵਿੱਚ ਹੌਮੈ ਹੈ.


ਸੰ. ਅਹੰਮਤਿ. ਸੰਗ੍ਯਾ- ਖ਼ੁਦੀ. ਹੌਮੈ. ਅਹੰਕਾਰ। ੨. ਮੈਂ ਹੀ ਹਾਂ. ਭਾਵ- ਮੈਥੋਂ ਵੱਧ ਹੋਰ ਕੋਈ ਨਹੀਂ "ਜੋ ਜੋ ਕਰਤੇ ਅਹੰਮੇਉ." (ਗਉ ਵਾਰ ੧, ਮਃ ੪)#"ਮਨ ਮਤਾ ਅਹੰਮੇਇ." (ਸ੍ਰੀ ਮਃ ੫, ਪਹਿਰੇ)#"ਕਰਮ ਕਰਤ ਬਧੇ ਅਹੰਮੇਵ." (ਗਉ ਕਬੀਰ)


ਸੰ. अक. ਧਾ- ਜਾਣਾ. ਟੇਢਾ ਜਾਣਾ। ੨. ਸੰਗ੍ਯਾ- ਅਕ. ਕੰ (ਸੁਖ) ਦਾ ਅਭਾਵ. ਸ਼ੋਕ. ਰੰਜ। ੩. ਦੁੱਖ. "ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ." (ਨਾਪ੍ਰ) ੪. ਪਾਪ। ੫. ਸੰ. ਅਰ੍‍ਕ. ਅੱਕ ਦਾ ਬੂਟਾ. "ਅਕ ਸਿਉ ਪ੍ਰੀਤਿ ਕਰੇ ਅਕਤਿਡਾ." (ਵਾਰ ਮਲਾ ਮਃ ੧)


ਅ਼. [عکس] ਸੰਗ੍ਯਾ- ਛਾਯਾ. ਪ੍ਰਤਿਬਿੰਬ। ੨. ਪ੍ਰਤਿਮਾ. ਮੂਰਤਿ.