ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਦਰ੍‍ਪਣ. ਸੰਗ੍ਯਾ- ਜਿਸ ਵਿੱਚ ਰੂਪ ਵੇਖਕੇ ਆਪਣੀ ਸੁੰਦਰਤਾ ਦਾ ਦਰ੍‍ਪ (ਗਰਬ) ਹੋਵੇ, ਸ਼ੀਸ਼ਾ. ਆਈਨਾ. ਦੇਖੋ, ਦਰਪ। ੨. ਉਤਸਾਹ ਦੇਣ ਵਾਲਾ। ੩. ਨੇਤ੍ਰ.


ਫ਼ਾ. [درپیش] ਕ੍ਰਿ. ਵਿ- ਸਾਮ੍ਹਣੇ. ਸੰਮੁਖ. "ਦਰਪੇਸ ਤੂ ਮਨੀ." (ਤਿਲੰ ਨਾਮਦੇਵ)


ਸੰ. ਦ੍ਰਵ੍ਯ. ਸੰਗ੍ਯਾ- ਵਸਤੁ. ਪਦਾਰਥ। ੨. ਧਨ. ਦੌਲਤ. "ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜ ਕੇਤੁ?" (ਵਾਰ ਜੈਤ) ੩. ਸਾਮਗ੍ਰੀ. "ਪਾਵਕ ਵਿਖੈ ਦਰਬ ਕੋ ਡਾਰੇ." (ਗੁਪ੍ਰਸੂ) ਘੀ ਜੌਂ ਖੰਡ ਮੇਵਾ ਆਦਿ ਸਾਮਗ੍ਰੀ। ੪. ਦਵਾਈ. ਔਖਧ। ੫. ਸ਼ਰਾਬ. ਮਦਿਰਾ। ੬. ਵੈਸ਼ੇਸਿਕ ਦੇ ਮਤ ਅਨੁਸਾਰ- ਪ੍ਰਿਥਿਵੀ, ਜਲ. ਅਗਨਿ, ਪਵਨ, ਆਕਾਸ਼ ਕਾਲ, ਦਿਸ਼ਾ, ਆਤਮਾ ਅਤੇ ਮਨ, ਜੋ ਗੁਣਾਂ ਦਾ ਆਸ਼੍ਰਯ ਹਨ। ੭. ਸੰ. ਦਰ੍‍ਵ. ਰਾਖਸ। ੮. ਵਿ- ਹਿੰਸਾ ਕਰਨ ਵਾਲਾ. ਹਿੰਸਕ.


ਸੰ. ਦ੍ਰਵਿਣ. ਸੰਗ੍ਯਾ- ਸੁਵਰਣ. ਸੋਨਾ। ੨. ਧਨ.


ਦ੍ਰਵ੍ਯ- ਆਸ਼ਾ. ਧਨ ਦੀ ਆਸ. "ਪਰ- ਦਰਬਾਸਾ ਗਊਮਾਸ ਤੁੱਲ ਜਾਨੀ ਰਿਦੈ." (ਭਾਗੁ ਕ) ਪਰਾਏ ਧਨ ਦੀ ਆਸਾ.


ਦੇਖੋ, ਦਰਵਾਜਾ.


ਦੇਖੋ, ਦਰਵਾਟ ਅਤੇ ਦਰਿਵਾਟ.


ਫ਼ਾ. [دربان] ਸੰਗ੍ਯਾ- ਦ੍ਵਾਰਵਾਨ. ਦ੍ਵਾਰਪਾਲ.