ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ह्रस्व ਵਿ- ਛੋਟਾ. ਲਘੁ। ੨. ਇੱਕ ਮਾਤ੍ਰਾ ਦਾ (ਲਘੁ) ਅੱਖਰ। ੩. ਬਾਂਉਨਾ. ਵਾਮਨ.


ਹਿਰ੍ਸਤ ਹੁੰਦਾ ਹੈ. ਦੇਖੋ, ਹਰਸ। ੨. ਹਰਸਾਅ਼ਤ. [ہرساعت] ਹਰ ਘੜੀ. ਹਰ ਵੇਲੇ. "ਬੋਲਹਿ ਹਰਿ ਹਰਿ ਰਾਮ ਨਾਮੁ ਹਰਸਾਤੇ." (ਵਾਰ ਸੋਰ ਮਃ ੪)


ਦੇਖੋ, ਹਾਰ ਸਿੰਗਾਰ। ੨. ਸੱਪ, ਜੋ ਹਰ (ਸ਼ਿਵ) ਦਾ ਸਿੰਗਾਰ ਹੈ.


ਸੰ. ਅਰਘੱਟ. ਸੰਗ੍ਯਾ- ਹਰਟ. ਘਟਿਯੰਤ੍ਰ. "ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ." (ਸਵਾ ਮਃ ੩)


ਸੰਗ੍ਯਾ- ਅਰਘੱਟ ਮਾਲਾ. ਹਰਟ ਦੀ ਮਾਲਾ (ਮਾਲ੍ਹ), ਜਿਸ ਨਾਲ ਟਿੰਡਾਂ ਬੱਧੀਆਂ ਰਹਿੰਦੀਆਂ ਹਨ.


ਸ਼ਿਵ ਦਾ ਹਾਰ. ਚਿੱਟਾ ਸੱਪ. ਸ਼ਿਵ ਸਫ਼ੇਦ ਸੱਪ ਪਹਿਰਦਾ ਹੈ. "ਹਰਹਾਰ ਸੀ ਹਲਬਾਨੇਰ." (ਅਕਾਲ) "ਸੂਖ ਗਯੋ ਤ੍ਰਸਕੈ ਹਰਹਾਰ." (ਚੰਡੀ ੧)


ਦੇਖੋ, ਹਲਕ.


ਅ਼. [حرکت] ਹ਼ਰਕਤ. ਹਿਲਨਾ. ਚੇਸ੍ਟਾ.