ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫੁਤਕਾਰ ਕਰੰਤ. ਦੇਖੋ, ਫਿਕਰਨ ਅਤੇ ਫਿਤਕਾਰ. "ਫਿਕਰੰਤ ਸ੍ਵਾਨ ਸ੍ਰਿਗਾਲ." (ਚੰਡੀ ੨)


ਵਿ- ਫੀਕਾ. ਬੇਰਸ, ਬੇਸੁਆਦ. "ਫਲ ਫਿਕੇ ਫੁਲ ਬਕਬਕੇ." (ਵਾਰ ਆਸਾ) ੨. ਬਦਜ਼ਬਾਨ, ਜੋ ਮਿੱਠਾ ਨਹੀਂ ਬੋਲਦਾ. "ਫਿਕਾ ਦਰਗਹਿ ਸੁਟੀਐ, ਮੁਹ ਥੁਕਾਂ ਫਿਕੇ ਪਾਹਿ." (ਵਾਰ ਆਸਾ) ੩. ਕੌੜਾ. ਰੁੱਖਾ. "ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ." (ਵਾਰ ਆਸਾ) ੪. ਸ਼ੋਭਾਹੀਨ. "ਮਾਇਆ ਕਾ ਰੰਗ ਸਭੁ ਫਿਕਾ." (ਸ੍ਰੀ ਮਃ ੫)


ਫੁਤਕਾਰ ਕਰੰਤ. ਦੇਖੋ, ਫਿਕਰਨ, ਫਿੰਕਰੀ ਅਤੇ ਫਿਤਕਾਰ.


ਫ਼ਾ. [فِکندن] ਕ੍ਰਿ- ਸਿੱਟਣਾ. ਗਿਰਾਉਣਾ. ਫੈਂਕਣਾ.


ਦੇਖੋ, ਫਿਕਨ.


ਦੇਖੋ, ਫਿਕਰ.


ਗਿਦੜੀ. ਦੇਖੋ, ਫਿੰਕਰੀ. "ਭਛੰਤ ਫਿਕ੍ਰਣੀ ਤਨੰ." (ਕਲਕੀ)


ਵ੍ਯ- ਧਿੱਕਾਰ. ਲਾਨਤ। ੨. ਵਿ- ਨਿੰਦਾ ਯੋਗ੍ਯ। ੩. ਅਪਵਿਤ੍ਰ.