ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜੰਗਲ ਵਿੱਚ ਫਿਰਨ ਵਾਲਾ. ਪਾਣੀ ਵਿੱਚ ਵਿਚਰਨ ਵਾਲਾ. ਦੇਖੋ, ਬਨਚਰ.


ਵਪਾਰ ਦੇਖੋ, ਬਨਜ। ੨. ਵਨ (ਪਾਨੀ) ਤੋਂ ਪੈਦਾ ਹੋਇਆ ਕਮਲ. ਜਲਜ। ੩. ਮੋਥਾ.


ਸੰ. ਸੰਗ੍ਯਾ- ਵਨ (ਜਲ) ਦੇਣ ਵਾਲਾ. ਜਲਦ. ਮੇਘ. ਬੱਦਲ.


ਜੰਗਲ ਤੇ ਬਿਰਛਾਂ ਦਾ ਕਿਲਾ. ਅਜੇਹਾ ਸੰਘਣਾ ਅਤੇ ਉੱਤਮ ਵਿਉਂਤ ਦਾ ਜੰਗਲ, ਜੋ ਕਿਲੇ ਦਾ ਕੰਮ ਦੇਵੇ.


ਜਲਪਤਿ. ਵਰੁਣ.