ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. अकस्मात ਅਕਸਮਾਤ. ਕ੍ਰਿ. ਵਿ- ਦੇਵਨੇਤ ਨਾਲ. ਇਤਫਾਕਨ. ਅਚਾਨਕ. ਅੱਚਣਚੇਤ. "ਅਕਸਮਾਤ ਕਰੁਣਾ ਕਰੀ." (ਨਾਪ੍ਰ) "ਅਕਸਮਾਤ੍ਰ ਅਬ ਮਿਲੇ ਕ੍ਰਿਪਾਲਾ." (ਨਾਪ੍ਰ) "ਭਯੋ ਅਕਸਮੰਤ੍ਰੰ ਕਹ੍ਯੋ ਨਾਹਿ ਕਉਨੈ." (ਗ੍ਯਾਨ)


ਅ਼. [اکثر] ਅਕਸਰ ਕ੍ਰਿ. ਵਿ- ਕਸਰਤ ਨਾਲ. ਵਿਸ਼ੇਸ ਕਰਕੇ. ਅਨੇਕ ਵਾਰ.


ਅ਼. [اِکسیِر] ਇਕਸੀਰ. ਸੰਗ੍ਯਾ- ਰਸਾਇਨ। ੨. ਓਹ ਦਵਾ, ਜਿਸ ਦਾ ਅਸਰ ਵ੍ਯਰਥ ਨਾ ਜਾਏ. ਪੁਰਤਾਸੀਰ ਔਖਧ.