ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [قطار] ਸੰਗ੍ਯਾ- ਪੰਕਤਿ. ਸ਼੍ਰੇਣੀ. ਸਤ਼ਰ. ਡਾਰ.


ਅ਼. [قطال] ਕ਼ਤਾਲ. ਸੰਗ੍ਯਾ- ਰੂਹ. ਜੀਵਾਤਮਾ। ੨. ਸ਼ਕਤਿ. ਸਮਰਥ. ਦਲ। ੩. ਦੇਹ. ਸ਼ਰੀਰ। ੪. ਦੇਖੋ, ਕੱਤਾਲ.


ਅ਼. [قّتال] ਵਿ- ਕ਼ਤਲ ਕਰਨ ਵਾਲਾ. "ਸੁਣ ਨਾਨਕ ਕੱਤਾਲ." (ਮਗੋ) ਬਚਨਰੂਪ ਸ਼ਸਤ੍ਰਾਂ ਨਾਲ ਮਾਰਨ ਵਾਲੇ, ਗੁਰੂ ਨਾਨਕ! ਸੁਣ.


ਸੰ. ਵਿ- ਕਿਤਨੇ. ਕਿੰਨੇ.


ਕਾਰ੍‌ਤਿਕ. ਦੇਖੋ, ਕਤਕ. "ਕਤਿਕ ਹੋਵੈ ਸਾਧੁ ਸੰਗ." ( ਮਾਝ ਬਾਰਹਮਾਹਾ) ੨. ਵਿ- ਕਿਤਨੇਕ. ਕਿਸ ਕ਼ਦਰ.


ਕਾਰ੍‌ਤਿਕ ਮੇ. ਕੱਤਕ ਵਿੱਚ. "ਕਤਿਕਿ ਕਰਮ ਕਮਾਵਣੇ." (ਮਾਝ ਬਾਰਹਮਾਹਾ)