ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਜਪ ਕਰੀਜੈ. "ਜਿਨਿ ਧਾਰੇ ਬ੍ਰਹਮੰਡ ਖੰਡ ਹਰਿ, ਤਾਕੋ ਨਾਮੁ ਜਪੀਜੈ ਰੇ." (ਗਉ ਮਃ ੫)


ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ.


ਜਪੁ ਨਾਮਕ ਗੁਰਬਾਣੀ ਨਾਲ ਜੀ ਸ਼ਬਦ ਸਨਮਾਨ ਬੋਧਕ ਲਾਇਆ ਜਾਂਦਾ ਹੈ. ਦੇਖੋ, ਜਪੁ ੧.


ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੇ ਤਤਕਰੇ ਵਿੱਚ ਇਹ ਜਪੁ ਬਾਣੀ ਦਾ ਵਿਸ਼ੇਸਣ ਹੈ. ਨਿਸ਼ਾਨਰੂਪ ਜਪੁ.


ਵਿ- ਜਪਨੀਯ. ਜਪ ਕਰਨ ਯੋਗ੍ਯ. "ਗੁਰ ਨਾਮ ਦ੍ਰਿੜਾਇਆ ਜਪੁ ਜਪੇਉ." (ਬਸੰ ਮਃ ੧)


ਜਪਦੇ ਹਨ। ੨. ਤ੍ਰਿਤੀਯਾ ਵਿਭਕਤਿ. ਜਪ ਕਰਕੇ. ਜਪ ਸੇ.


ਜਪਦੇ ਹਨ. "ਮਨਿ ਹਰਿ ਹਰਿ ਨਾਮ ਜਪੇਨਿ." (ਕਾਨ ਮਃ ੪)


ਜਪਦਾ ਹੈ. ਜਪ- ਈਰ. ਜਪ ਉੱਚਾਰਣ ਕਰਦਾ ਹੈ. "ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ." (ਦੇਵ ਮਃ ੫)


ਜਪ ਕਰਤਾ. ਜਾਪਕ। ੨. ਜਪਦੇ ਹਨ। ੩. ਜਪਨੀਯ. ਜਪ ਕਰਨ ਯੋਗ੍ਯ. "ਕੋ ਜਾਪੈ ਹਰਿਮੰਤ੍ਰ ਜਪੈਨੀ." (ਬਿਲਾ ਮਃ ੪)