ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تفریِہ] ਸੰਗ੍ਯਾ- ਫ਼ਰਹ਼ (ਆਨੰਦ) ਵਿੱਚ ਆਉਣਾ. ਪ੍ਰਸੰਨਤਾ. ਖ਼ੁਸ਼ੀ.


ਅ਼. [تفریِق] ਸੰਗ੍ਯਾ- ਫ਼ਰਕ਼ (ਭੇਦ) ਕਰਨ ਦੀ ਕ੍ਰਿਯਾ. ਅਲਗ ਕਰਨਾ.


ਅ਼. [تفویِض] ਤਫ਼ਵੀਜ. ਸੰਗ੍ਯਾ- ਹ਼ਵਾਲੇ (ਸਪੁਰਦ) ਕਰਨਾ. ਇਸ ਦਾ ਮੂਲ ਫ਼ੌਜ (ਸਪੁਰਦ ਕਰਨਾ) ਹੈ.


ਅ਼. [تفاوت] ਸੰਗ੍ਯਾ- ਭੇਦ. ਫ਼ਰਕ. "ਪਰੈ ਤਫਾਉਤ ਮਿਟ ਹੈ ਨਾਹਿ." (ਗੁਪ੍ਰਸੂ) ੨. ਅੰਤਰਾ. ਵਿੱਥ. ਇਸ ਦਾ ਮੂਲ ਫ਼ੌਤ (ਗੁਜ਼ਰ ਜਾਣਾ) ਹੈ.


ਦੇਖੋ, ਤੌਫ਼ੀਕ਼.