ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [دربارہ] ਕ੍ਰਿ. ਵਿ- ਵਾਸਤ਼ੇ. ਲਿਯੇ. ਲਈ. ਬਾਬਤ.


ਸਰਹਿੰਦ ਨਿਵਾਸੀ ਬਾਣੀਆ, ਜੋ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਸਜਿਆ, ਅਤੇ ਆਨੰਦਪੁਰ ਦੇ ਜੰਗਾਂ ਵਿੱਚ ਵੀਰਤਾ ਨਾਲ ਲੜਦਾ ਰਿਹਾ। ੨. ਨਵਾਬ ਕਪੂਰਸਿੰਘ ਜੀ ਤੋਂ ਪਹਿਲਾਂ ਇੱਕ ਪੰਥ ਦੇ ਪ੍ਰਧਾਨ ਜਥੇਦਾਰ, ਜਿਨ੍ਹਾਂ ਦਾ ਨਿਵਾਸ ਅਮ੍ਰਿਤਸਰ ਜੀ ਸੀ. ਆਪ ਦਾ ਦੇਹਾਂਤ ਸੰਮਤ ੧੭੯੧ ਵਿੱਚ ਹੋਇਆ.


ਸੰਗ੍ਯਾ- ਦਰਬਾਰ ਵਿੱਚ ਬੈਠਣ ਵਾਲਾ. ਸਭਾਸਦ. "ਮੇਟੀ ਜਾਤਿ ਹੂਏ ਦਰਬਾਰਿ." (ਗੌਂਡ ਰਵਿਦਾਸ) "ਹਮ ਗੁਰਿ ਕੀਏ ਦਰਬਾਰੀ." (ਆਸਾ ਮਃ ੫) ੨. ਦਰਬਾਰ ਦੇ ਕਰਮਚਾਰੀ ਨੇ. ਰਿਆਸਤ ਦੇ ਅਹਿਲਕਾਰ ਨੇ. "ਪੰਚ ਕ੍ਰਿਸਾਨਵਾ ਭਾਗਿ ਗਏ, ਲੈ ਬਾਧਿਓ ਜੀਉ ਦਰਬਾਰੀ." (ਮਾਰੂ ਕਬੀਰ) ਪੰਜ ਕਾਸ਼ਤਕਾਰ (ਗ੍ਯਾਨ ਇੰਦ੍ਰਿਯ) ਨੱਠੇ ਗਏ, ਯਮ ਨੇ ਜੀਵ ਨੂੰ ਫੜਕੇ ਬੰਨ੍ਹ ਲਿਆ। ੩. ਦਰਬਾਰ ਵਿੱਚ। ੪. ਦਰ (ਦ੍ਵਾਰ) ਤੇ. "ਠਾਢੇ ਦਰਬਾਰਿ." (ਬਿਲਾ ਕਬੀਰ) ੫. ਪਿੰਡ ਮਜੀਠੇ (ਜਿਲਾ ਅਮ੍ਰਿਤਸਰ) ਦਾ ਵਸਨੀਕ ਲੂੰਬਾ ਖਤ੍ਰੀ ਭਾਈ ਦਰਬਾਰੀ, ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ. ਇਸ ਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਦੀ ਮੰਜੀ ਬਖਸ਼ੀ.


ਕ੍ਰਿ. ਵਿ- ਦਰ ਬ ਦਰ. ਦ੍ਵਾਰ ਦ੍ਵਾਰ. "ਭਉਕਤ ਫਿਰੈ ਦਰਬਾਰੁ." (ਭੈਰ ਮਃ ੩) ੨. ਫ਼ਾ. [دربار] ਸੰਗ੍ਯਾ- ਬਾਦਸ਼ਾਹ ਦੀ ਸਭਾ. "ਦਰਬਾਰਨ ਮਹਿ ਤੇਰੋ ਦਰਬਾਰਾ." (ਗੂਜ ਅਃ ਮਃ ੫) ੩. ਖ਼ਾਲਸਾਦੀਵਾਨ। ੪. ਸ਼੍ਰੀ ਗੁਰੂ ਗ੍ਰੰਥਸਾਹਿਬ। ੫. ਹਰਿਮੰਦਿਰ। ੬. ਰਾਜਪੂਤਾਨੇ ਵਿੱਚ ਰਾਜੇ ਨੂੰ ਭੀ ਦਰਬਾਰ ਆਖਦੇ ਹਨ, ਜਿਵੇਂ- ਅੱਜ ਅਮ੍ਰਿਤ ਵੇਲੇ ਦਰਬਾਰ ਰਾਜਧਾਨੀ ਵਿੱਚ ਪਧਾਰੇ ਹਨ.; ਦੇਖੋ, ਦਰਬਾਰ.


ਦ੍ਰਵ੍ਯ (ਧਨ) ਨਾਲ. ਦੌਲਤ ਦ੍ਵਾਰਾ. "ਦਰਬਿ ਸਿਆਣਪਿ ਨ ਓਇ ਰਹਤੇ." (ਗਉ ਮਃ ੫. ) ੨. ਦੇਖੋ, ਦਰਬੀ.


ਸੰ. ਦਰ੍‍ਵੀ. ਸੰਗ੍ਯਾ- ਕੜਛੀ. ਚਮਚਾ. ਡੋਈ। ੨. ਘੀ ਆਦਿ ਹਵਨ ਦੀ ਸਾਮਗ੍ਰੀ ਅੱਗ ਵਿੱਚ ਪਾਉਣ ਵਾਲਾ ਚਮਚਾ। ੩. ਸੱਪ ਦਾ ਫਣ.


ਦੇਖੋ, ਬੀਭਾ.


ਦੇਖੋ, ਦਰਬ ੧.