ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਹਲਕਾ. ਹੌਲਾ. ਓਛਾ. "ਤੁਮ ਕਾਨ੍ਹ ਭਏ ਹਰਕਾ ਹੋ." (ਕ੍ਰਿਸਨਾਵ)


ਵਿ- ਅਲਰਕਾਇਆ. ਹਲਕਾਇਆ. ਹਲਕਿਆ ਹੋਇਆ. ਦੇਖੋ, ਅਲਰਕ. "ਜਿਉ ਕੂਕਰ ਹਰਕਾਇਆ." (ਸ੍ਰੀ ਮਃ ੫)


ਹਰਕਤ ਦਾ ਬਹੁ ਵਚਨ.


ਫ਼ਾ. [ہرکہ] ਸਰਵ- ਜੋ ਆਦਮੀ. ਜੋ ਕੋਈ.


ਹਰ (ਸ਼ਿਵ) ਦੀ ਅਰਧਾਂਗ ਧਾਰਣ ਕੀਤੀ ਹੋਈ ਪਾਰਵਤੀ. "ਹਰਿ ਰੂਪ ਕਿਯੇ ਹਰ ਕੀ ਧਰਨੀ ਹੈ." (ਚੰਡੀ ੧)


ਸਰਦਾਰ ਹਰੀ ਸਿੰਘ ਜੋਧਪੁਰੀਏ ਦੀ ਸੁਪੁਤ੍ਰੀ, ਰਾਜਾ ਜਸਵੰਤ ਸਿੰਘ ਨਾਭਾਪਤਿ ਦੀ ਰਾਣੀ ਅਤੇ ਰਾਜਾ ਦੇਵੇਂਦ੍ਰ ਸਿੰਘ ਦੀ ਮਾਤਾ.