ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਧਿੱਕਾਰ ਯੋਗ੍ਯ ਕਰਮ। ੨. ਖੋਟਾ ਕਰਮ ਕਰਨ ਦੀ ਵਾਦੀ. ਮੰਦ ਵ੍ਯਸਨ. "ਫਿਟਕ ਫਿਟਕਾ ਕੋੜੁ ਬਦੀਆਂ." (ਸਵਾ ਮਃ ੩)


ਕ੍ਰਿ- ਧਿੱਕਾਰਨਾ. ਲਾਨਤ ਦੇਣਾ. "ਨਿੰਦਕ ਕਉ ਫਿਟਕੈ ਸੰਸਾਰ." (ਭੈਰ ਮਃ ੫) "ਸਤਿਗੁਰੂ ਕਿਆ ਫਿਟਕਿਆ." (ਸ੍ਰੀ ਮਃ ੩)


ਸੰ. फटकार ਫਿਟਕ ਕਹਿਣ ਦੀ ਧੁਨੀ. ਧਿੱਕਾਰ. ਲਾਨਤ.


ਸ਼ਾਪਿਤ (ਸਰਾਫੀ ਹੋਈ) ਨਗਰੀ, ਸਰਹਿੰਦ. ਦੇਖੋ, ਗੁਰੁਮਾਰੀ.


ਕ੍ਰਿ- ਧਿੱਕਾਰ ਕਹਿਣਾ. ਲਾਨਤ ਦੇਣੀ। ੨. ਕੁਸ੍ਟੀ ਹੋਣਾ। ੩. ਵਿਕਾਰੀ ਹੋਕੇ ਕਿਸੇ ਵਸਤੁ ਦਾ ਸਰੂਪ ਵਿਗੜਨਾ.