ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- (ਸੰ- ਕੁਚ੍‌) ਸਿਕੁੜਨਾ. ਸੁੰਗੜਨਾ। ੨. ਝਿਝਕਣਾ। ੩. ਲੱਜਾ. ਸ਼ਰਮ। ੪. ਸਮੇਟਣਾ. "ਖੇਲ ਸੰਕੋਚੈ ਤਉ ਨਾਨਕ ਏਕੈ." (ਸੁਖਮਨੀ)


ਚੰਗੀ ਤਰਾਂ ਫੈਂਕਿਆ ਹੋਇਆ। ੨. ਢੇਰ ਕਰਿਆ ਹੋਇਆ। ੩. ਕੱਠਾ ਕੀਤਾ ਹੋਇਆ। ੪. ਥੋੜਾ ਕੀਤਾ ਹੋਇਆ. ਇਖ਼ਤਸਾਰ ਕੀਤਾ.


ਸੰ. ਸੰਗ੍ਯਾ- ਲੰਘ ਜਾਣ ਦੀ ਕ੍ਰਿਯਾ। ੨. ਅੱਗੇ ਵਧਣਾ। ੩. ਪਹੁੰਚਣਾ। ੪. ਸੂਰਜ ਦਾ ਇੱਕ ਰਾਸ਼ਿ ਤੋਂ ਦੂਜੀ ਤੇ ਪਹੁਁਚਣਾ.


ਸੰ. ਸੰਗ੍ਯਾ- ਉਹ ਦਿਨ, ਜਿਸ ਵਿੱਚ ਸੂਰਜ ਨਵੀਂ ਰਾਸ਼ਿ ਪੁਰ ਸੰਕ੍ਰਮਣ ਕਰੇ. ਸੂਰਜ ਮਹੀਨੇ ਦਾ ਪਹਿਲਾ ਦਿਨ. ਪਹਿਲਾ ਪ੍ਰਵਿਸ੍ਟਾ.