ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. कर्त्रका ਕਿਰ੍‍ਤ੍ਰਕਾ. ਸੰਗ੍ਯਾ- ਕਾਤੀ. ਪਤਲੀ ਅਤੇ ਸਿੱਧੀ ਤਲਵਾਰ. "ਪਰੈਂ ਕੱਤਿਯੰ ਘਾਤ." (ਵਿਚਿਤ੍ਰ)


ਦੇਖੋ, ਕੱਤੀ.


ਅ਼. [کتیفت] ਕਤੀਫ਼ਤ. ਵਿ- ਕੀਨਾ (ਬੁਗ਼ਜ) ਰੱਖਣ ਵਾਲਾ. "ਚਾਰੋਂ ਵਿੱਚ ਸ਼ਰੀਫ਼ ਕੋ, ਕੌਨ ਕਤੀਫ ਕਹਾਇ." (ਮਗੋ)


ਅ਼. [قطیفت] ਕ਼ਤ਼ੀਫ਼ਤ. ਮਖ਼ਮਲ. ਸਾਟਨ। ੨. ਦੇਖੋ, ਕਤੀਫ.


ਕ਼ਤ਼ੀਫ਼ਤ ਦਾ ਬਹੁ ਵਚਨ- ਕ਼ਤ਼ਾਇਫ [قطاعِف] ਮਖ਼ਮਲ ਸਾਟਨ ਆਦਿ ਦੇ ਰੇਸ਼ਮੀ ਵਸਤ੍ਰ. "ਰੰਗ ਪਰੰਗ ਕਤੀਫਿਆ ਪਹਿਰਹਿ ਧਰਮਾਈ." (ਵਾਰ ਸਾਰ ਮਃ ੪) ਮਾਇਆਧਾਰੀ ਅਨੇਕ ਰੰਗ ਦੇ ਰੇਸ਼ਮੀ ਵਸਤ੍ਰ ਪਹਿਨਦਾ ਹੈ.


ਦੇਖੋ, ਕਤ.


ਸਿੰਧੀ ਕੈਤੂਨ. ਜ਼ਰੀ ਦਾ ਬੁਣਿਆ ਹੋਇਆ ਫੀਤਾ, ਜੋ ਵਸਤ੍ਰਾਂ ਪੁਰ ਸ਼ੋਭਾ ਲਈ ਲਾਈਦਾ ਹੈ. ਦੇਖੋ, ਅੰ. Acton.


ਦੇਖੋ, ਕੁਤੂਰਾ.