ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

जपन्सन ਜਪੰਦਾ. ਜਪ ਕਰਦਾ. "ਦਿਨੁ ਰੈਨਿ ਜਪੰਥਾ." (ਵਾਰ ਮਾਰੂ ੨. ਮਃ ੫) ੨. ਜਪੰਤਿ. ਜਪਦੇ ਹਨ."ਜੈ ਜੈਕਾਰ ਜਪੰਥਿ ਨਰਾ." (ਸਵੈਯੇ ਮਃ ੩. ਕੇ)


ਜਪ ਕਰਦਾ. ਜਪ ਕਰਦੀ. "ਨਾਮ- ਜਪੰਦੜੀ ਲਾਲੀ." (ਵਾਰ ਰਾਮ ੨. ਮਃ ੫)


ਜਪਦੇ ਹਨ.


ਦੇਖੋ, ਜਪਨ. "ਕਾਹੇ ਕਉ ਕੀਜੈ ਧਿਆਨੁ ਜਪੰਨਾ?" (ਆਸਾ ਨਾਮਦੇਵ) ੨. ਦੇਖੋ, ਜਪਨਾ.


ਦੇਖੋ, ਜਪੰਨ.


ਦੇਖੋ, ਜਾਲਪੇਸ਼੍ਵਰ.


ਅ਼. [ظفر] ਜਫ਼ਰ. ਸੰਗ੍ਯਾ- ਫ਼ਤੇ. ਜਿੱਤ. ਵਿਜਯ। ੨. ਕਾਰਜ ਦੀ ਸਫਲਤਾ. ਕਾਮਯਾਬੀ। ੩. ਦਿੱਲੀ ਦੇ ਅੰਤਿਮ ਮੁਗਲ ਬਾਦਸ਼ਾਹ (ਬਹਾਦੁਰਸ਼ਾਹ ਰੰਗੀਲੇ) ਦਾ ਤਖ਼ੱਲੁਸ (ਛਾਪ) ਜਫ਼ਰ ਸੀ. ਦੇਖੋ, ਬਹਾਦੁਰਸ਼ਾਹ ੨.