ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤੁਫੰਗ.


ਕ੍ਰਿ. ਵਿ- ਉਸ ਵੇਲੇ. ਓਦੋਂ. "ਤਬ ਅਰੋਗ ਜਬ ਤੁਮ ਸੰਗਿ ਬਸਤੌ." (ਸਾਰ ਮਃ ੫)


ਅ਼. [طبع] ਸੰਗ੍ਯਾ- ਤ਼ਬੀਅ਼ਤ. ਸੁਭਾਉ. ਖ਼ਸਲਤ.


ਅ਼. [تبّشُم] ਸੰਗ੍ਯਾ- ਮੁਸਕਰਾਨਾ. ਬਿਨਾ ਆਵਾਜ਼ ਤੋਂ ਹੱਸਣਾ. ਸੰ. ਸ੍‌ਮਯਨ. ਦੇਖੋ, ਬਸਮ.


ਦੇਖੋ, ਤ਼ਬਅ਼। ੨. ਕ੍ਰਿ. ਵਿ- ਤਬ. ਓਦੋਂ. ਉਸ ਵੇਲੇ। ੩. ਤਬਹੀ.


ਦੇਖੋ, ਤਉਕ। ੨. ਅ਼. [طبق] ਤ਼ਬਕ਼. ਸੰਗ੍ਯਾ- ਲੋਕ. ਦੇਸ਼. ਖੰਡ. "ਤਬਕ ਚੌਦਹਿ ਜਾਨੀਏ." (ਸਲੋਹ)


ਦੇਖੋ, ਤਬਕ ੨.