ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਰਸ. ਦੇਖੋ, ਹ੍ਰਿਸ੍ ਧਾ। ੨. ਆਨੰਦ. "ਹਰਖ ਅਨੰਤ ਸੋਗ ਨਹੀ ਬੀਆ." (ਗਉ ਮਃ ੫) ੩. ਕ੍ਰੋਧ. ਪੰਜਾਬੀ ਵਿੱਚ ਸੰਸਕ੍ਰਿਤ ਆਮਰ੍ਸ ਸ਼ਬਦ ਹਰਖ ਹੋ ਗਿਆ ਹੈ.


ਹਰ੍ਸ ਅਤੇ ਸ਼ੋਕ. ਖੁਸ਼ੀ ਅਤੇ ਗਮੀ."ਹਰਖ ਸੋਗ ਜਾਕੈ ਨਹੀ ਬੈਰੀ ਮੀਤ ਸਮਾਨ." (ਸਃ ਮਃ ੯)


ਕ੍ਰਿ- ਕ੍ਰੋਧ ਸਹਿਤ ਹੋਣਾ. ਆਮਰ੍ਸ ਕਰਨਾ। ੨. ਹਰ੍ਸ ਸਹਿਤ ਹੋਣਾ. ਦੇਖੋ, ਹਰਸਨ.


ਵਿ- ਹਰ੍ਸਵਾਨ. ਖ਼ੁਸ਼. "ਹਰਖਵੰਤ ਆਨੰਤ ਦਇਆਲਾ." (ਮਾਰੂ ਸੋਲਹੇ ਮਃ ੫)


ਵਿ- ਕ੍ਰੋਧੀ. ਦੇਖੋ, ਹ੍ਰਿਸ੍ ਧਾ। ੨. ਆਨੰਦੀ. ਖ਼ੁਸ਼। ੩. ਹਰ੍ਸ ਹੀ. ਆਨੰਦ ਹੀ. "ਸੋਗੁ ਨਾਹੀ ਸਦਾ ਹਰਖੀ ਹੈ ਰੇ!" (ਕਾਨ ਮਃ ੫)


ਲੁਦਿਆਨੇ ਦੀ ਤਸੀਲ ਸਮਰਾਲਾ ਦਾ ਇੱਕ ਪਿੰਡ. ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਰਣ ਪਾਏ ਹਨ.


ਫ਼ਾ. [ہرگاہ] ਕ੍ਰਿ. ਵਿ- ਜਦੋਂ. ਜਿਸ ਵੇਲੇ। ੨. ਦੇਖੋ, ਹਰ ਅਤੇ ਗਾਹ.


ਫ਼ਾ. [ہرگجز] ਹਰਗਿਜ਼. ਕ੍ਰਿ. ਵਿ- ਬਿਲਕੁਲ। ੨. ਕਦੇ ਨਾ.