ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਕਾਕਮਾਚਿਕ. L. Solanum Nigrum. ਇੱਕ ਪੌਧਾ, ਜਿਸ ਨੂੰ ਅਨੇਕ ਰੋਗਾਂ ਵਿੱਚ ਵੈਦ੍ਯ ਵਰਤਦੇ ਹਨ. ਇਸ ਦੀ ਤਾਸੀਰ ਗਰਮਖ਼ੁਸ਼ਕ ਹੈ. ਖਾਸ ਕਰਕੇ ਸੋਜ ਦੇ ਦੂਰ ਕਰਨ ਲਈ ਇਸ ਦੀ ਟਕੋਰ ਅਤੇ ਲੇਪ ਗੁਣਕਾਰੀ ਹਨ. ਬਾਈ ਦੇ ਰੋਗਾਂ ਵਿੱਚ ਇਸ ਦੀ ਭੁਰਜੀ ਖਾਣੀ ਭੀ ਬਹੁਤ ਲਾਭਦਾਇਕ ਹੈ. ਇਸ ਦੇ ਪੱਕੇ ਬੀਜ ਸੁੱਜੇ ਥਾਂ ਤੇ ਲੇਪ ਕਰਨ ਤੋਂ ਆਰਾਮ ਹੁੰਦਾ ਹੈ.


ਇੱਕ ਪਿੰਡ, ਜੋ ਪਟਿਆਲਾ ਨਜਾਮਤ, ਤਸੀਲ ਨਰਵਾਣਾ, ਥਾਣਾ ਮੂਣਕ ਵਿੱਚ ਰੇਲਵੇ ਸਟੇਸ਼ਨ ਟੋਹਾਨਾ ਤੋਂ ਪੂਰਵ ਤਿੰਨ ਮੀਲ ਹੈ. ਇੱਥੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਪਧਾਰੇ ਹਨ, ਪਰ ਪੰਥ ਦੀ ਅਨਗਹਿਲੀ ਕਰਕੇ ਗੁਰਦ੍ਵਾਰਾ ਨਹੀਂ ਬਣਿਆ.


ਸੰ. ਮੱਕੋਲ. ਖੜੀਆ ਮਿੰਟੀ. (chalk)। ੨. ਸੇਲਖੜੀ. ਸੰਗਜਰਾ. ਸੰ. ਸ਼ੈਲਖਟਿਕਾ.