ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰ- ਗ੍ਰਹ. ਸੰਗ੍ਯਾ- ਇਕੱਠ. ਸੰਚਯ। ੨. ਜਮਾ ਕਰਨ ਦੀ ਕ੍ਰਿਯਾ. "ਖਿਮਾ ਧਨ ਸੰਗ੍ਰਹੇਇ." (ਬਸੰ ਮਃ ੧)


ਸੰ. ਸੰਗ੍ਯਾ- ਇਕੱਠਾ ਕਰਨਾ. ਜਮਾ ਕਰਨਾ। ੨. ਵਸ਼ ਕਰਨਾ. ਅਧੀਨ ਕਰਨਾ. "ਆਤਮ ਰਤ ਸੰਗ੍ਰਹਣ ਕਹਣ ਅੰਮ੍ਰਤ ਕਲ ਢਾਲਣ." (ਸਵੈਯੇ ਮਃ ੨. ਕੇ) ੩. ਰੋਕਣਾ. ਵਰਜਣਾ. "ਬੀਸ ਸਪਤਾਹਰੋ ਬਾਸਰੋ ਸੰਗ੍ਰਹੈ." (ਸ੍ਰੀ ਮਃ ੧) ਸਤਾਈ ਤੱਤਾਂ ਦੇ ਨਿਵਾਸ ਅਸਥਾਨ ਸ਼ਰੀਰ ਨੂੰ ਵਿਕਾਰਾਂ ਤੋਂ ਵਰਜੇ. ਦੇਖੋ, ਬੀਸ ਸਪਤਾਹਰੋ.


ਸੰ. ਗ੍ਰਹਣੀ. [ذرب مُزمن] ਜਰਬ ਮੁਜ਼ੰਮਨ. Psilosis. ਇਸ ਰੋਗ ਦੇ ਕਾਰਣ ਅਤੀਸਾਰ ਵਾਲੇ ਹੀ ਹਨ ਇਹ ਰੋਗ ਅਕਸਰ ਅਤੀਸਾਰ ਜਾਂ ਪੇਚਿਸ਼ ਵਿਗੜਨ ਤੋਂ ਹੁੰਦਾ ਹੈ. ਸੰਗ੍ਰਹਣੀ ਦੇ ਰੋਗੀ ਨੂੰ ਅਣਪਚੀ ਮੈਲ ਝੜਦੀ ਹੈ, ਆਂਤ ਬੋਲਦੀ ਹੈ, ਮੂੰਹ ਤੋਂ ਲਾਲਾਂ ਆਉਂਦੀਆਂ ਹਨ, ਕਮਰ ਵਿੱਚ ਪੀੜ ਹੁੰਦੀ ਹੈ ਦਿਨ ਨੂੰ ਇਸ ਰੋਗ ਦਾ ਜ਼ੋਰ ਰਹਿੰਦਾ ਹੈ ਰਾਤ ਨੂੰ ਘੱਟ ਤਕਲੀਫ ਹੁੰਦੀ ਹੈ. ਜੇ ਸੰਗ੍ਰਹਣੀ ਵਾਲਾ ਚਾਲੀ ਦਿਨ ਅੰਨ ਜਲ ਛੱਡਕੇ ਕੇਵਲ ਗਊ ਅਥਵਾ ਬਕਰੀ ਦੇ ਦਹੀਂ ਦਾ ਅਧਰਿੜਕ ਅਥਵਾ ਲੱਸੀ ਥੋੜਾ ਨਮਕ, ਕਾਲੀ ਮਿਰਚਾਂ ਅਤੇ ਸੁੰਢ ਦਾ ਚੂਰਨ ਮਿਲਾਕੇ ਪੀਂਦਾ ਰਹੇ, ਤਾਂ ਕਿਸੇ ਦਵਾਈ ਸੇਵਨ ਤੋਂ ਬਿਨਾ ਹੀ ਆਰਾਮ ਹੋ ਜਾਂਦਾ ਹੈ.#ਜੋ ਦਵਾਈਆਂ ਅਤੀਸਾਰ ਵਾਸਤੇ ਫਾਇਦੇਮੰਦ ਹਨ ਉਹ ਸੰਗ੍ਰਹਣੀ ਲਈ ਵਰਤਣੀਆਂ ਚਾਹੀਏ. ਹੇਠ ਲਿਖਿਆ ਚੂਰਨ ਭੀ ਬਹੁਤ ਗੁਣਕਾਰੀ ਹੈ-#ਸ਼ੁੱਧ ਗੰਧਕ ਇੱਕ ਤੋਲਾ, ਸ਼ੁੱਧ ਪਾਰਾ ਛੀ ਮਾਸ਼ੇ, ਇਨ੍ਹਾਂ ਦੋਹਾਂ ਦੀ ਕਜਲੀ ਕਰੇ.¹ ਸੁੰਢ, ਕਾਲੀਆਂ ਮਿਰਚਾਂ, ਮੱਘਪਿੱਪਲ, ਭੁੰਨੀ ਹੋਈ ਹਿੰਗ, ਕਾਲਾ ਜੀਰਾ, ਚਿੱਟਾ ਜੀਰਾ ਇੱਕ ਇੱਕ ਤੋਲਾ ਲਵੇ, ਪੰਜੇ ਲੂਣ ਸਾਢੇ ਸੱਤ ਤੋਲੇ, ਇਨ੍ਹਾਂ ਸਾਰੀਆਂ ਦਵਾਈਆਂ ਤੋਂ ਅੱਧੀ ਭੰਗ. ਇਨ੍ਹਾਂ ਸਭਨਾਂ ਨੂੰ ਪੀਸ ਛਾਣਕੇ ਉੱਪਰ ਲਿਖੀ ਕਜਲੀ ਨਾਲ ਮਿਲਾਵੇ ਅਰ ਸੀਸੀ ਵਿੱਚ ਰੱਖੇ. ਗਊ ਦੀ ਲੱਸੀ ਨਾਲ ਇਹ ਚੂਰਨ ਤਿੰਨ ਮਾਸ਼ੇ ਰੋਜ ਖਾਵੇ. ਪਿੱਛ ਕੱਢੇ ਚਾਉਲਾਂ ਦਾ ਅਹਾਰ ਕਰੇ. "ਸੰਗ੍ਰਹਣੀ ਸੰਗ੍ਰਹ ਦੁਸਟਨ ਕਿਯ." (ਚਰਿਤ੍ਰ ੪੦੫)


ਦੇਖੋ, ਸੰਗ੍ਰਹਣ. "ਰਤਨ ਤਿਆਗ ਸੰਗ੍ਰਹਨ ਕਉਡੀ." (ਬਿਹਾ ਛੰਤ ਮਃ ੫)


ਸੰਗ੍ਰਹਿ ਕਰਿਆ। ੨. ਚੰਗੀ ਤਰਾਂ ਗ੍ਰਹਣ ਕੀਤਾ. ਦ੍ਰਿੜ੍ਹਤਾ ਨਾਲ ਧਾਰਿਆ. "ਨਾਮ ਕਰਤਾਰ ਸੁ ਦ੍ਰਿੜ ਨਾਨਕਿ ਸੰਗ੍ਰਹਿਅਉ." (ਸਵੈਯੇ ਮਃ ੩. ਕੇ)


ਦੇਖੋ, ਸੰਗ੍ਰਹਣ.


ਵਿ- ਸੰਗ੍ਰਹ ਕੀਤਾ ਹੋਇਆ. ਜਮਾ ਕੀਤਾ.


ਸੰਗ੍ਯਾ- ਉਹ ਨਾਮ, ਜੋ ਵਸਤੁ ਸਮੁਦਾਯ ਦਾ ਹੈ. ਜੈਸੇ- ਇੱਜੜ, ਫੌਜ, ਵੱਗ ਆਦਿ.


ਦੇਖੋ, ਸੰਗ੍ਰਹ। ੨. ਦੇਖੋ, ਸੰਗ੍ਰਾਹ੍ਯ.


ਡਿੰਗ. ਸੰਗ੍ਯਾ- ਤਲਵਾਰ ਦਾ ਕਬਜਾ (ਮੁੱਠ). ੨. ਹਥਿਆਰ ਦਾ ਮੁੱਠਾ। ੩. ਢਾਲ ਦਾ ਹੱਥਾ.