ਅ਼. [کتیب] ਕਿਤਾਬ. ਪੁਸ੍ਤਕ. ਗ੍ਰੰਥ. ਇਹ ਕਿਤਾਬ ਦਾ ਹੀ ਇਮਾਲਹ ਹੋ ਕੇ ਰੂਪਾਂਤਰ ਹੈ। ੨. ਗੁਰਬਾਣੀ ਵਿੱਚ ਕੁਤਬ ਦੀ ਥਾਂ ਭੀ ਕਤੇਬ ਸ਼ਬਦ ਆਉਂਦਾ ਹੈ, ਅਰ ਖਾਸ ਕਰਕੇ ਚਾਰ ਕਿਤਾਬਾਂ ਤੌਰੇਤ, ਜ਼ੱਬੂਰ, ਅੰਜੀਲ ਅਤੇ ਕ਼ੁਰਾਨ (ਫ਼ੁਰਕ਼ਾਨ) ਦਾ ਬੋਧਕ ਹੈ. "ਦੇਵ ਭੇਵ ਨ ਜਾਨਹੀ ਜਿਹ ਬੇਦ ਔਰ ਕਤੇਬ."#(ਜਾਪੁ)#"ਬੇਦ ਕਤੇਬ ਸੰਸਾਰ ਹਭਾਹੂੰ ਬਾਹਰਾ." (ਆਸਾ ਮਃ ੫)
ਅ਼. [قاتِل] ਕ਼ਾਤਿਲ ਵਿ- ਕ਼ਤਲ ਕਰਨ ਵਾਲਾ. ਵਧ ਕਰਤਾ. "ਕੌਮ ਕਤੇਲੇ." (ਭਾਗੁ)
ਵਿ- ਕੱਤਣ ਵਾਲਾ। ੨. ਕ਼ਤ਼ਅ਼ ਕਰੈਯਾ. ਕਟੈਯਾ.
ਸੰ. कुत्रचित ਕੁਤ੍ਰਚਿਤ੍. ਕ੍ਰਿ. ਵਿ- ਕਿੱਥੇ. ਕਹਾਂ। ੨. कुतश्च ਕੁਤਸ਼੍ਚ. ਕਹਾਂ ਸੇ. ਕਿਸ ਥਾਂ ਤੋਂ. "ਕਤੰਚ ਮਾਤਾ ਕਤੰਚ ਪਿਤਾ." (ਸਹਸ ਮਃ ੫)
ਦੇਖੋ, ਕੁਤ੍ਰ.
ਸੰਗ੍ਯਾ- ਕਥਾ. ਕਹਾਣੀ। ੨. ਦੇਖੋ, ਕਥਨ। ੩. ਦੇਖੋ, ਜਥ ਕਥ। ੪. ਦੇਖੋ, ਕੱਥ.
ਸੰਗ੍ਯਾ- ਕਥਾ। ੨. ਖੈਰ ਬਿਰਛ ਦੀ ਲਕੜੀਆਂ ਦਾ ਕ੍ਵਾਥ (ਕਾੜ੍ਹਾ) ਬਣਾਕੇ ਗਾੜ੍ਹਾ ਕੀਤਾ ਇੱਕ ਪਦਾਰਥ, ਜੋ ਪਾਨਾਂ ਵਿੱਚ ਵਰਤੀਦਾ ਹੈ ਅਤੇ ਰੰਗਣ ਦੇ ਕੰਮ ਭੀ ਆਉਂਦਾ ਹੈ. ਅਨੇਕ ਦਵਾਈਆਂ ਵਿੱਚ ਭੀ ਇਸ ਨੂੰ ਵਰਤਦੇ ਹਨ. ਕੱਥਾ. Uncaria Gambier । ੩. ਸੰ. कत्थ ਸ਼ਲਾਘਾ. ਉਸਤਤਿ. "ਦਲ ਗਾਹਨ ਕੱਥੇ." (ਚੰਡੀ ੩) ਤਾਰੀਫ਼ ਲਾਇਕ ਯੋਧਾ ਦਲ ਗਾਹਨ। ੪. ਵਿ- ਕਥ੍ਯ. ਕਥਨ ਯੋਗ੍ਯ. ਬਿਆਨ ਕਰਨ ਲਾਇਕ। ੫. ਦੇਖੋ, ਕੱਥੰ.