ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تبدیِلی] ਸੰਗ੍ਯਾ- ਬਦਲਨ ਦੀ ਕ੍ਰਿਯਾ. ਪਰਿਵਰਤਨ. ਬਦਲੀ.


ਫ਼ਾ. [تبر] ਸੰਗ੍ਯਾ- ਛਵੀ. ਲੰਮਾ ਅਤੇ ਬਹੁਤ ਤੇਜ਼ ਗੰਡਾਸਾ. "ਤੁਪਕ ਤਬਰ ਅਰੁ ਤੀਰ." (ਸਨਾਮਾ) ਦੇਖੋ, ਸਸਤ੍ਰ.


ਅ਼. [تبّرُک] ਸੰਗ੍ਯਾ- ਬਰਕਤ (ਵਰਦਾਨ) ਲੈਣ ਦੀ ਕ੍ਰਿਯਾ। ੨. ਉਹ ਵਸਤੁ, ਜਿਸ ਦ੍ਵਾਰਾ ਵਰਦਾਨ ਮਿਲੇ। ੩. ਦੇਵਤਾ ਨੂੰ ਅਰਪਿਆ ਪ੍ਰਸਾਦ। ੪. ਮਹਾਤਮਾ ਵੱਲੋਂ ਮਿਲਿਆ ਪ੍ਰਸਾਦ ਆਦਿ.


ਅ਼. [طبل] ਸੰਗ੍ਯਾ- ਢੋਲ. ਧੌਂਸਾ. "ਤਿੱਬਤ ਜਾਇ ਤਬਲ ਕੋ ਦੀਨੋ." (ਚਰਿਤ੍ਰ ੨੧੭)


ਕ੍ਰਿ. ਵਿ- ਤਬ ਤਕ. ਓਦੋਂ ਤੀਕ. "ਤਬ ਲਗ ਗਰਭਜੋਨਿ ਮਹਿ ਫਿਰਤਾ." (ਸੁਖਮਨੀ) "ਤਬਲਗੁ ਧਰਮਰਾਇ ਦੇਇ ਸਜਾਇ." (ਸੁਖਮਨੀ)