ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [ہرچہ] ਜੋ ਕੁਝ.


ਦੇਖੋ, ਹਰਿਸਚੰਦ੍ਰ.


ਫ਼ਾ. [ہرج] ਸੰਗ੍ਯਾ- ਨੁਕਸਾਨ. ਹਾਨਿ। ੨. ਅ਼. [حرج] ਹ਼ਰਜ. ਤੰਗੀ। ੩. ਫੰਧਾ. ਫਾਹੀ.


ਸੰ. ਹਯ੍ਯਕ੍ਸ਼੍‍. ਜਿਸ ਦੀਆਂ ਹਰਿ (ਪੀਲੀ) ਅੱਖਾਂ ਹਨ. ਸ਼ੇਰ. ਸਿੰਘ. "ਆਦਿ ਸਬਦ ਹਰਜੱਛ ਉਚਾਰੋ। ਤਾਂ ਪਾਛੇ ਅਰਿ ਪਦ ਦੈ ਡਾਰੋ." (ਸਨਾਮਾ) ਹਰਜੱਛ (ਸ਼ੇਰ) ਦੀ ਵੈਰਣ ਬੰਦੂਕ.


ਦੇਖੋ, ਹਰਜੱਛ.


ਹਯ੍ਯਕ੍ਸ਼੍‍ (ਸ਼ੇਰ) ਜੇਹਾ ਸ਼ਬਦ ਕਰਨ ਵਾਲੀ. ਸਿੰਘ ਨਾਦਨਿ, ਬੰਦੂਕ. (ਸਨਾਮਾ)


ਹਰਿਜਨ. ਕਰਤਾਰ ਦੇ ਲੋਕ. ਸਾਧੁਜਨ. ਦੇਖੋ, ਹਰਿਜਨ.


ਫ਼ਾ. [ہرج] ਹਰਜ. ਸੰਗ੍ਯਾ- ਨੁਕਸਾਨ. ਹਾਨਿ। ੨. ਹਰ- ਜਾ. ਹਰ ਜਗਹਿ. ਹਰ ਥਾਂ. [ہرجا] "ਹਰ ਜਾ ਅਸਿ ਐਸੇ ਸੁਨ੍ਯੋ ਕਰਤ ਏਕ ਤੇ ਦੋਇ। ਬਿਰਹਿ ਬਢਾਰਿਨ ਕੇ ਬਧੇ ਏਕ ਦੋਇ ਤੇ ਹੋਇ." (ਚਰਿਤ੍ਰ ੯੮) ਹਰ ਥਾਂ ਇਹ ਸੁਣਿਆ ਹੈ ਕਿ ਤਲਵਾਰ ਇੱਕ ਤੋਂ ਦੋ ਕਰ ਦਿੰਦੀ ਹੈ, ਪਰ ਵਿਰਹਿ ਰੂਪ ਬਢਾਰਿਨ (ਕਟੀਲੀ ਤਲਵਾਰ) ਦੇ ਵੱਢੇ ਹੋਏ ਦੋ ਤੋਂ ਇੱਕ ਹੋ ਜਾਂਦੇ ਹਨ.