ਫ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

flight (of aircraft)


fly wheel (of engines)


ਸੰਗ੍ਯਾ- ਫੇਰਾ. ਗੇੜਾ. ਭ੍ਰਮਣ. ਚਕ੍ਰ. "ਜਨਮ ਮਰਣ ਕਾ ਦੁਖ ਗਇਆ. ਫਿਰਿ ਪਵੈ ਨ ਫੀਰੁ." (ਵਾਰ ਸੂਹੀ ਮਃ ੩) ੨. ਫ਼ਾ. [فیر] ਫ਼ੀਰ. ਸ਼ੋਕ. ਰੰਜ.


ਅ਼. [فیل] ਸੰਗ੍ਯਾ- ਪੀਲ. ਹਸ੍ਤੀ. ਦੇਖੋ, ਫੀਲੁ.


ਸੰਗ੍ਯਾ- ਭਾਰੀ ਤੋਪ. ਜਿਸ ਨੂੰ ਹਾਥੀ ਖਿੱਚਣ.


ਸੰ. श्लीपद. ਇੱਕ ਰੋਗ, ਜਿਸ ਕਰਕੇ ਪੈਰ ਹਾਥੀ ਦੇ ਪੈਰ ਜੇਹੇ ਭਾਰੀ ਹੋ ਜਾਂਦੇ ਹਨ. [داءُالفیِل] ਦਾਯਉਲਫ਼ੀਲ. ਪੀਲਪਾਦ. Elephantiasis "ਫੀਲਪਾਵ ਪੁਨ ਜਾਨੂ ਰੋਗਾ." (ਚਰਿਤ੍ਰ ੪੦੫) ਵਰਖਾ ਦੇ ਜਮਾ ਹੋਏ ਮੈਲੇ ਸੜੇ ਪਾਣੀ ਵਰਤਣ, ਸਲ੍ਹਾਬ ਵਾਲੇ ਠੰਢੇ ਦੇਸ਼ਾਂ ਵਿੱਚ ਨੰਗੇ ਪੈਰੀਂ ਫਿਰਨ, ਬਿਸਤਰੇ ਤੇ ਬਹੁਤਾ ਸਮਾਂ ਲੇਟਣ, ਲਹੂ ਦੇ ਸੜ ਉੱਠਣ ਆਦਿਕ ਤੋਂ ਇਹ ਰੋਗ ਪੈਦਾ ਹੁੰਦਾ ਹੈ. ਇੱਕ, ਕਦੇ ਦੋਵੇਂ ਲੱਤਾਂ ਭਾਰੀ, ਅਤੇ ਪੈਰ ਹਾਥੀ ਦੇ ਪੈਰ ਸਮਾਨ ਹੋ ਜਾਂਦੇ ਹਨ.#ਇਸ ਰੋਗ ਵਿੱਚ ਲੰਘਨ, ਪਸੀਨਾ, ਵਮਨ, ਜੁਲਾਬ, ਅਤੇ ਯੋਗ੍ਯ ਰੀਤਿ ਨਾਲ ਲਹੂ ਕੱਢਣਾ ਆਦਿਕ ਗੁਣਕਾਰੀ ਹਨ.#ਫੀਲਪਾਵ ਦੇ ਸਾਧਾਰਣ ਇਲਾਜ ਇਹ ਹਨ-#ਇਟਸਿਟ, ਹਰੜ, ਬਹੇੜਾ, ਆਉਲਾ, ਮਘਾਂ, ਸਮਾਨ ਲੈਕੇ ਚੂਰਨ ਕਰਨਾ. ਛੀ ਮਾਸ਼ੇ ਚੂਰਨ ਨਾਲ ਛੀ ਮਾਸ਼ੇ ਸ਼ਹਿਦ ਮਿਲਾਕੇ ਚੱਟਣਾ. ਧਤੂਰਾ ਇਰੰਡ ਸੰਭਾਲੂ, ਇਟਸਿਟ ਸੁਹਾਂਜਣਾ ਸਰ੍ਹੋਂ ਨੂੰ ਪੀਹਕੇ ਲੇਪ ਕਰਨਾ. ਨਿੰਮ ਦੇ ਪੱਤੇ, ਭੰਗ, ਅਕਾਸਬੇਲ ਰਗੜਕੇ ਲੱਤ ਅਤੇ ਪੈਰ ਤੇ ਬੰਨ੍ਹਣੇ ਆਦਿ.