ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਅਕਥ੍ਯ. ਵਿ- ਜੋ ਬਿਆਨ ਨਾ ਕੀਤਾ ਜਾ ਸਕੇ. ਅਕਥਨੀਯ। ੨. ਪਾਰਬ੍ਰਹਮ. ਕਰਤਾਰ. "ਅਕਥ ਕੀ ਕਰਹਿ ਕਹਾਣੀ." (ਅਨੰਦੁ)


ਵਿ- ਉਹ ਕਥਾ, ਜੋ ਕਥਨ ਨਾ ਕੀਤੀ ਜਾ ਸਕੇ। ੨. ਅਕਥ੍ਯ (ਕਰਤਾਰ) ਦੀ ਕਥਾ. "ਅਕਥਕਥਾ ਤਿਨਿ ਜਾਨੀ." (ਸੋਹਿਲਾ)


ਸੰਗ੍ਯਾ- ਅਕਥਨੀਯ ਕਰਤਾਰ ਦਾ ਘਰ. ਸਚਖੰਡ। ੨. ਵਿਵੇਕੀ ਦਾ ਅੰਤਹਕਰਣ। ੩. ਤੁਰੀਯ (ਤੁਰੀਆ) ਪਦ. ਗ੍ਯਾਨਪਦਵੀ.


ਦੇਖੋ, ਅਗਦ। ੨. ਵਿ- ਅਕ (ਦੁੱਖ) ਦੇਣਵਾਲਾ.


ਦੇਖੋ, ਅਕਣਾ। ੨. ਸੰ. ਆਕਰ੍‍ਣਨ. ਸੰਗਯਾ- ਸੁਣਨ ਦੀ ਕ੍ਰਿਯਾ. ਸੁਣਨਾ। ੩. ਕ੍ਰਿ. ਵਿ- आकर्णय- ਆਕਰ੍‍ਣ੍ਯ. ਸੁਣਕੇ. "ਅਕਨ ਨਿਦੇਸ ਰਚੇ ਸੁਖ ਸਾਰੇ." (ਗੁਵਿ ੬) ਆਗ੍ਯਾ ਸੁਣਕੇ ਸਾਰੇ ਸੁਖ ਰਚ ਦਿੱਤੇ.


ਫ਼ਾ. [اکنوُں] ਕ੍ਰਿ. ਵਿ- ਹੁਣ. ਇਸ ਵੇਲੇ. ਅਬ.


ਵਿ- ਅਕ (ਦੁੱਖ) ਸਹਾਰਣ ਵਿੱਚ ਪੱਕਾ. ਸਹਨਸ਼ੀਲ.


ਵਿ- ਬਿਨਾ ਕਪਟ. ਛਲ ਰਹਿਤ।#੨. ਸੰਗ੍ਯਾ- ਅਕਪਟਤਾ. "ਸਿੰਙੀ ਸਾਚ ਅਕਪਟ ਕੰਠਲਾ." (ਹਜ਼ਾਰੇ ੧੦) ੩. ਦੇਖੋ, ਕਪਟ ਅਤੇ ਕਾਪਟ.