ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਹੋ. ਕਥਨ ਕਰੋ। ੨. ਕਥੋਂ. ਕਹਿੰਦਾ. "ਕਥਉ ਨ ਕਥਨੀ ਹੁਕਮ ਪਛਾਨਾ." (ਗਉ ਅਃ ਮਃ ੧)


ਸੰ. ਵਿ- ਕਥਨ ਕਰਤਾ. ਵਕਤਾ. ਕਹਿਣ ਵਾਲਾ. ਕੱਥਕੜ। ੨. ਦੇਖੋ, ਕੱਥਕ ੨.


ਸੰ. ਵਿ- ਕਹਿਣ ਵਾਲਾ. ਕਥਨ ਕਰਤਾ। ੨. ਸੰਗ੍ਯਾ- ਉਹ ਗਾਯਕ (ਗਵੱਯਾ), ਜੋ ਨ੍ਰਿਤ੍ਯ (ਨਾਚ) ਅਤੇ ਸ਼ਰੀਰ ਦੀ ਹਰਕਤ ਨਾਲ ਗਾਏ ਹੋਏ ਗੀਤ ਦਾ ਭਾਵ ਪ੍ਰਗਟ ਕਰੇ.


ਦੇਖੋ, ਕਥਕ.


ਸੰ कथयति ਕ੍ਰਿ. ਕਥਨ ਕਰਦਾ ਹੈ. ਕਹਿੰਦਾ ਹੈ. ੨. ਦੇਖੋ, ਕਥਿਤ.


ਸੰ. कथयिता ਵਿ- ਕਥਨ ਕਰਨ ਵਾਲਾ। ੨. ਕਥਾ ਦਾ. ਪ੍ਰਸੰਗ ਦਾ. "ਕਥਤਾ ਬਕਤਾ ਸੁਨਤਾ ਸੋਈ." (ਗਉ ਮਃ ੧)


ਸੰ. ਸੰਗ੍ਯਾ- ਕਹਿਣਾ. ਬਿਆਨ. "ਕਥਨ ਸੁਨਾਵਨ ਗੀਤ ਨੀਕੇ ਗਾਵਨ." (ਦੇਵ ਮਃ ੫)


ਕ੍ਰਿ- ਕਹਿਣਾ. ਬਿਆਨ ਕਰਨਾ। ੨. ਸੰਗ੍ਯਾ- ਵ੍ਯਾਖ੍ਯਾ (ਵਿਆਖਿਆ) ਬਿਆਨ. ਦੇਖੋ, ਕਥੀ.


ਸੰਗ੍ਯਾ- ਕਹਿਣ ਦੀ ਕ੍ਰਿਯਾ. ਵ੍ਯਾਖ੍ਯਾ. "ਕਥਨੀ ਕਹਿ ਭਰਮੁ ਨ ਜਾਈ." (ਸੋਰ ਕਬੀਰ)