ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਦੋਹਾਂ ਬਾਹਾਂ ਵਿੱਚ ਲੈ ਕੇ ਘੁੱਟਣ ਦੀ ਕ੍ਰਿਯਾ. ਘੁੱਟਕੇ ਛਾਤੀ ਨਾਲ ਲਾਉਣ ਦੀ ਕ੍ਰਿਯਾ. ਇਸ ਦਾ ਮੂਲ ਭੀ ਫ਼ਾਰਸੀ ਸ਼ਬਦ "ਜਫ਼ਾ" ਹੈ.


ਕ੍ਰਿ. ਵਿ- ਜਿਸ ਸਮੇਂ. ਜਿਸ ਵੇਲੇ. "ਜਬ ਹਮ ਸਰਣਿ ਪ੍ਰਭੂ ਕੀ ਆਈ." (ਦੇਵ ਮਃ ੪)


ਦੇਖੋ, ਜਬ ਅਤੇ ਜਬ ਹੀ। ੨. ਦੇਖੋ, ਜਿਬਹ.


ਦੇਖੋ, ਜਬ. "ਜਬਹੀ ਨਿਰਧਨ ਦੇਖਿਓ ਨਰ ਕਉ, ਸੰਗ ਛਾਡਿ ਸਭ ਭਾਗੇ." (ਸੋਰ ਮਃ ੯)


ਕ੍ਰਿ. ਵਿ- ਜਦ ਕਦ. ਜਿਸ ਕਿਸ ਵੇਲੇ. "ਜਬ ਕਬ ਤੁਹੀ ਤੁਹੀ." (ਰਾਮ ਕਬੀਰ)


ਅ਼. [ضبط] ਜਬਤ਼. ਸੰਗ੍ਯਾ- ਅਧਿਕਾਰ ਵਿੱਚ ਲੈਣਾ. ਕਿਸੇ ਦੀ ਵਸਤੁ ਨੂੰ ਆਪਣੇ ਕ਼ਬਜੇ ਕਰਨਾ। ੨. ਨਿਗ੍ਰਹ. ਰੋਕਣ ਦਾ ਭਾਵ। ੩. ਰੋਬਦਾਬ। ੪. ਪ੍ਰਬੰਧ.