ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [دریافت] ਮਾਲੂਮ ਕਰਨ ਦਾ ਭਾਵ.


ਫ਼ਾ. [دریافتن] ਕ੍ਰਿ- ਪਾਉਣਾ. ਪ੍ਰਾਪਤ ਕਰਨਾ। ੨. ਮਾਲੂਮ ਕਰਨਾ.


ਫ਼ਾ. [دریاب] ਪਾ ਲੈ. ਹਾਸਿਲ ਕਰ ਲੈ. ਇਸ ਦਾ ਮੂਲ ਦਰਯਾਫ਼ਤਨ ਹੈ.


ਦੇਖੋ, ਦਰਯਾਈ। ੨. ਦੇਖੋ, ਦਰਿਆਈ ੨.


ਫ਼ਾ. [دررسیدہ] ਵਿ- ਖ਼ੁਦਾ ਦੇ ਦਰਵਾਜ਼ੇ ਪਹੁਚਿਆ ਹੋਇਆ. ਭਾਵ- ਆਤਮਗ੍ਯਾਨੀ. ਦੇਖੋ, ਦਰਿ ਦਰਵੇਸ ਰਸੀਦ.


ਕ੍ਰਿ. ਦਰੜਨਾ. ਮਲਣਾ. ਪਾੜਨਾ. ਕੁਚਲਣਾ.


ਸੰਗ੍ਯਾ- ਦਰੜਨ (ਦਲਨ) ਵਾਲੀ, ਸੈਨਾ. ਫ਼ੌਜ. (ਸਨਾਮਾ)


ਸੰਗ੍ਯਾ- ਪਾਣੀ ਦੀ ਤਰ੍ਹਾਂ ਪਤਲਾ ਹੋਣ ਦਾ ਭਾਵ। ੨. ਪਸੀਜਣ ਦਾ ਕਰਮ.