ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹਰਹਟ.


ਦੇਖੋ, ਹ੍ਰੀ ਧਾ. ਸੰਗ੍ਯਾ- ਲੈ ਜਾਣਾ. ਇੱਕ ਥਾਂ ਤੋਂ ਦੂਜੇ ਥਾਂ ਲੈ ਜਾਣ ਦੀ ਕ੍ਰਿਯਾ। ੨. ਚੁਰਾਉਣਾ। ੩. ਸੰ. ਹਰਿਣ. ਮ੍ਰਿਗ. "ਹਰਣਾਂ ਬਾਜਾਂ ਤੈ ਸਿਕਦਾਰਾਂ." (ਵਾਰ ਮਲਾ ਮਃ ੧)


ਖ਼ਾ. ਕ੍ਰਿ- ਭੱਜ ਜਾਣਾ. ਮ੍ਰਿਗ ਵਾਂਙ ਨੱਠਣਾ.


ਸੰ. हिरणयाक्ष ਹਿਰਣ੍ਯਾਕ੍ਸ਼੍‍. ਸੰਗ੍ਯਾ- ਹਿਰਣ੍ਯ (ਸੋਨੇ) ਜੇਹੀਆਂ ਪੀਲੀਆਂ ਅੱਖਾਂ ਵਾਲਾ ਇੱਕ ਦੈਤ. "ਤੁਮ ਦੁਸਟ ਤਾਰੇ ਹਰਣਖੇ." (ਨਟ ਮਃ ੪) ਦੇਖੋ, ਹਰਣਾਖਸ.


ਹਿਰਣ੍ਯਾਕ੍ਸ਼੍‍ ਜੇਹੇ. ਦੇਖੋ, ਹਰਣਖ.


ਕ੍ਰਿ- ਚੁਰਾਉਣਾ. ਦੇਖੋ, ਹਰਣ. "ਪਰਤ੍ਰਿਯ ਹਰਣਾ." (ਭਾਗੁ) ੨. ਦੇਖੋ, ਹਿਰਣਾ.


ਦੇਖੋ, ਹਰਣਖ ਅਤੇ ਪ੍ਰਹਿਲਾਦ. "ਹਰਣਾਖਸੁ ਲੇ ਨਖਹੁ ਬਿਧਾਸਾ." (ਗਉ ਅਃ ਮਃ ੧) ਦੇਖੋ, ਬਿਧਾਸਾ. "ਹਰਣਾਖਸੁ ਦੁਸਟੁ ਹਰਿ ਮਾਰਿਆ, ਪ੍ਰਹਲਾਦ ਤਰਾਇਆ." (ਆਸਾ ਛੰਤ ਮਃ ੪)