ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਚਰਣਵੇਧਕ. ਪੈਰ ਵਿੰਨ੍ਹਣ ਵਾਲਾ. "ਚਰਨਬਧਿਕ ਜਨ ਤੇਊ ਮੁਕਤ ਭਏ." (ਗਉ ਨਾਮਦੇਵ) ਕ੍ਰਿਸਨ ਜੀ ਦੇ ਪੈਰ ਨੂੰ ਤੀਰ ਨਾਲ ਵਿੰਨ੍ਹਣ ਵਾਲਾ ਸ਼ਿਕਾਰੀ ਮੁਕਤ ਹੋਇਆ. ਦੇਖੋ, ਜਰ ੫.


ਸੰਗ੍ਯਾ- ਚਰਣਰਜ. ਚਰਣਧੂਲਿ (ਧੂੜ). "ਬਾਛੈ ਚਰਨਰਵਾਰੋ." (ਗੂਜ ਮਃ ੫) "ਚਰਨਰੇਨ ਬਾਂਛੈ ਨਿਤ ਨਾਨਕ." (ਧਨਾ ਮਃ ੫)


ਦੇਖੋ, ਚਰਣਾ। ੨. ਚੜ੍ਹਨਾ. ਆਰੋਹਣ ਕਰਨਾ. "ਮੰਦਰਿ ਚਰਿਕੇ ਪੰਥੁ ਨਿਹਾਰਉ." (ਸੋਰ ਮਃ ੫) "ਚਰਿ ਸੰਤਨ ਨਾਵ ਤਰਾਇਓ." (ਗਉ ਅਃ ਮਃ ੫) ੩. ਲੱਭਣਾ. ਪ੍ਰਾਪਤ ਹੋਣਾ. "ਫਿਰਿ ਇਆ ਅਉਸਰੁ ਚਰੈ ਨ ਹਾਥਾ." (ਬਾਵਨ) ੪. ਉਦੇ ਹੋਣਾ. "ਆਸ ਚਕਵੀ ਦਿਨ ਚਰੈ" (ਬਿਲਾ ਛੰਤ ਮਃ ੫)


ਦੇਖੋ, ਚਨਣਾਠੀ.


ਚਰਣਾਂ ਦਾ ਅਮ੍ਰਿਤ, ਦੇਖੋ, ਚਰਣਾਮ੍ਰਿਤ. "ਚਰਨਾਮ੍ਰਿਤ ਸਿੱਖਾਂ ਪੀਲਾਯਾ." (ਭਾਗੁ)


ਚਰਣਕਮਲ. ਦੇਖੋ, ਚਰਣਾਰਵਿੰਦ. "ਚਰਨਾਰਬਿੰਦ ਬਸਾਇ ਹਿਰਦੈ." (ਸਾਰ ਮਃ ੫)


ਦ੍ਵਿਤੀਯਾ. ਚਰਣਾਂ ਨੂੰ. ਚਰਣਾਂ ਪ੍ਰਤਿ ੨. ਚਰਣਰੇਣੁ ਦਾ ਸੰਖੇਪ.