ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇੱਕ ਪ੍ਰੇਮੀ ਨਾਈ, ਜੋ ਗੁਰੂ ਨਾਨਕਦੇਵ ਦਾ ਅਨੰਨ ਸੇਵਕ ਸੀ. ਇਹ ਗੁਰੂ ਅੰਗਦ ਸਾਹਿਬ ਦੀ ਕ੍ਰਿਪਾ ਨਾਲ ਪਰਮਹੰਸ ਪਦ ਨੂੰ ਪ੍ਰਾਪਤ ਹੋਇਆ.


ਸੰ. ਧਾ- ਧਾਰਣ ਕਰਨਾ, ਆਧਾਰ ਰੂਪ ਹੋਣਾ, ਗੁਪਤ ਹੋਣਾ, ਇੱਛਾ ਕਰਨਾ। ੨. ਸੰਗ੍ਯਾ- ਬੁੱਧਿ. ਸਮਝ. ਅ਼ਕ਼ਲ "ਵਿਸਾਲ ਧੀ ਪ੍ਰਬਲ ਹੈ." (ਗੁਪ੍ਰਸੂ) ੩. ਮਨ। ੪. ਕਰਮ। ੫. ਵਿਚਾਰ. ਧ੍ਯਾਨ। ੬. ਇੱਛਾ। ੭. ਸੰ. ਧੀਤਾ. ਬੇਟੀ. ਪੁਤ੍ਰੀ. "ਪੁਤ ਧੀ ਖਾਇ." (ਗਉ ਮਃ ੪)


ਦੇਖੋ, ਧੀ ੭. "ਧੀਆ ਪੂਤ ਸੰਜੋਗ." (ਸ੍ਰੀ ਅਃ ਮਃ ੧)


ਸੰ. ਅਧੀਸ਼. ਅਧਿਕ- ਈਸ਼. ਵਡਾ ਸ੍ਵਾਮੀ. ਸ਼ਹਨਸ਼ਾਹ.


ਸੀ. ਧੈਰ੍‍ਯ. ਸੰਗ੍ਯਾ- ਚਿੱਤ ਦੀ ਕ਼ਾਇਮੀ. ਧੀਰਜ. "ਤ੍ਰਿਸਨਾ ਹੋਈ ਬਹੁਤ, ਕਿਵੈ ਨ ਧੀਜਈ." (ਵਾਰ ਮਾਲ ਮਃ ੧) "ਕਹਿਣਿ ਸੁਨਣਿ ਨ ਧੀਜਏ." (ਆਸਾ ਛੰਤ ਮਃ ੧)


ਕ੍ਰਿ- ਧੀਰਯਵਾਨ ਹੋਣਾ. ਧੈਰ੍‍ਯ ਕਰਨਾ। ੨. ਖਤੀਜਣਾ. ਏਤਬਾਰ ਜਮਾਉਣਾ.