ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [وبا] ਸੰਗ੍ਯਾ- ਮਰੀ. ਮਹਾ ਮਾਰੀ। ੨. ਜਲ ਪੌਣ ਆਦਿ ਤੱਤਾਂ ਵਿੱਚ ਵਿਕਾਰ ਹੋਣ ਤੋਂ ਛੂਤ ਨਾਲ ਫੈਲਣ ਵਾਲੀ ਬੀਮਾਰੀ.


ਅ਼. [وبال] ਸੰਗ੍ਯਾ- ਤਬਾਹੀ. ਬਰਬਾਦੀ। ੨. ਮੁਸੀਬਤ. ਵਿਪਦਾ.


ਸੰ. वम्. ਧਾ- ਮੂੰਹ ਤੋਂ ਬਾਹਰ ਆਉਣਾ. ਉਲਟੀ ਹੋਣੀ.


ਸੰ. ਸੰਗ੍ਯਾ- ਛਰਦ ਕ਼ਯ. ਡਾਕੀ। ੨. ਮਰ੍‍ਦਨ. ਮਲਣਾ। ੩. ਮੰਗਣਾ. ਯਾਚਨਾ। ੪. ਸਣ, ਜਿਸ ਦੇ ਛਿਲਕੇ ਦੇ ਰੱਸੇ ਵੱਟੀਦੇ ਹਨ. ਸਣੀ। ੫. ਵਿ- ਲੁੱਚਾ ਧੂਰ੍‍ਤ.


ਸੰ. ਮੱਖੀ. ਜਿਸ ਦੇ ਨਿਗਲਣ ਤੋਂ ਉਲਟੀ (ਵਮਨ) ਹੋ ਜਾਂਦੀ ਹੈ.


ਸੰ. ਸੰਗ੍ਯਾ- ਸਿਉਂਕ. ਦੀਮਕ.


ਸੰ. वय्. ਧਾ- ਜਾਣਾ, ਇੱਕ ਥਾਂ ਤੋਂ ਦੂਜੇ ਥਾਂ ਕਰਨਾ। ੨. ਸੰ. वयस. ਉਮਰ. ਅਵਸਥਾ। ੩. ਪੰਛੀ. ਪਰਿੰਦਾ। ੪. ਬਲ. ਸ਼ਕਤਿ. ਤਾਕਤ। ੫. ਗਿਜਾ. ਆਹਾਰ। ੬. ਅਰੋਗਤਾ. ਤਨਦੁਰੁਸ੍ਤੀ.


ਸੰ. ਸੰਗ੍ਯਾ- ਬੁਣਨਾ. ਤੰਦਾਂ ਨੂੰ ਜੋੜਕੇ ਕਪੜਾ ਤਿਆਰ ਕਰਨਾ.