ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [دروازہ] ਸੰਗ੍ਯਾ- ਦ੍ਵਾਰ. ਪੌਰ. ਡਿਹੁਡੀ. "ਨਉ ਦਰਵਾਜ ਨਵੇ ਦਰ ਫੀਕੇ." (ਕਲਿ ਅਃ ਮਃ ੪) ਨੌ ਗੋਲਕਾਂ ਵਿੱਚ ਨੌ ਇੰਦ੍ਰੀਆਂ ਦੇ ਰਸ ਫਿੱਕੇ ਹਨ.


ਬਕਾਲੇ ਗ੍ਰਾਮ ਵਿੱਚ ਉਹ ਦਰਵਾਜ਼ਾ, ਜਿਸ ਵਿੱਚ ਗੁਰੂ ਤੇਗਬਹਾਦੁਰ ਸਾਹਿਬ ਕਦੇ ਕਦੇ ਵਿਰਾਜਿਆ ਕਰਦੇ ਸਨ. ਦੇਖੋ, ਬਕਾਲਾ.


ਦ੍ਵਾਰ ਵਾਟ. ਵਾਟ (ਸਭਾ) ਦਾ ਦਰਵਾਜਾ. ਕਰਤਾਰ ਦਾ ਦਰ. "ਦੇਖੋ, ਦਰਿਵਾਟ। ੨. ਸੰ. ਦਰ੍‍ਵਾਟ. ਮੰਤ੍ਰ ਕਰਨ ਦਾ ਘਰ. ਸੋਚ ਵਿਚਾਰ ਕਰਨ ਦਾ ਕਮਰਾ.


ਦਰਬਾਨ. ਦ੍ਵਾਰਪਾਲ. ਦੇਖੋ, ਦਰਬਾਨ. "ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ." (ਸੂਹੀ ਮਃ ੧) "ਕਾਮ ਕਿਵਾਰੀ ਦੁਖ ਸੁਖ ਦਰਵਾਨੀ." (ਭੈਰ ਕਬੀਰ) ੨. ਚੌਕੀਦਾਰੀ. ਦ੍ਵਾਰਪਾਲ ਦਾ ਕਰਮ. ਡਿਹੁਡੀਬਰਦਾਰੀ. "ਦਿਲ ਦਰਵਾਨੀ ਜੇ ਕਰੇ." (ਵਾਰ ਮਾਰੂ ੧. ਮਃ ੧)


ਦੇਖੋ, ਦਰਬਾਰ. "ਸਾਧੂ ਬਿਨੁ ਨਾਹੀ ਦਰਵਾਰ." (ਗੌਂਡ ਕਬੀਰ)


ਸੰ. दुर्विद्ग्ध. ਜੋ ਚੰਗੀ ਤਰ੍ਹਾਂ ਨਹੀਂ ਜਲਿਆ। ੨. ਜੋ ਚੰਗੀ ਤਰਾਂ ਪੱਕਿਆ ਨਹੀਂ। ੩. ਅਧਪੜ੍ਹਿਆ ਅਹੰਕਾਰੀ. ਜਿਸ ਨੂੰ ਪੂਰਨ ਵਿਦ੍ਯਾ ਨਹੀਂ, ਪਰ ਆਪਣੇ ਤਾਈਂ ਸਰਵਗ੍ਯ ਜਾਣਦਾ ਹੈ.