ਸੰ. ਹਰਿਣਾਕ੍ਸ਼ੀ. ਵਿ- ਹਰਿਣ (ਹਰਨ) ਜੇਹੇ ਨੇਤ੍ਰਾਂ ਵਾਲੀ. ਮ੍ਰਿਗਨੈਨੀ. "ਹਰਣਾਖੀ ਕੂ ਸਚੁ ਵੈਣ ਸੁਣਾਈ." (ਵਾਰ ਰਾਮ ੨. ਮਃ ੫) "ਸੁਣਿ ਮੁੰਧੇ ਹਰਣਾਖੀਏ." (ਸਵਾ ਮਃ ੧)
ਸੰ. ਹਰਿਣੀ. ਮ੍ਰਿਗੀ. ਹਰਨੀ। ੨. ਖ਼ਾ. ਜੂੰ. ਯੂਕਾ। ੩. ਦੇਖੋ, ਹਰਿਨੀ.
ਖ਼ਾ. ਜੂੰਆਂ ਮਾਰਨ ਦੀ ਕ੍ਰਿਯਾ.
ਹਰਿਣ (ਮ੍ਰਿਗ) ਦਾ ਢੋਟਾ. ਹਰਨ ਦਾ ਬੱਚਾ.
ਦੇਖੋ, ਹਰਿਤ। ੨. ਹਰਤਾ ਦਾ ਸੰਖੇਪ. "ਦੁਖਹਰਤ ਕਰਤਾ ਸੁਖਹ ਸੁਆਮੀ." (ਧਨਾ ਛੰਤ ਮਃ ੫)
ਸੰ. हर्तृ ਹਿਰ੍ਤ੍ਰ. ਵਿ- ਚੁਰਾਉਣ ਵਾਲਾ. ਚੋਰ "ਆਤਮਘਾਤੀ ਹਰਤੈ." (ਮਲਾ ਮਃ ੫) ਉਹ ਆਤਮ ਘਾਤੀ ਅਤੇ ਚੋਰ ਹਨ। ੨. ਲੈ ਜਾਣ ਵਾਲਾ। ੩. ਵਿਨਾਸ਼ਕ. ਮਾਰਨ ਵਾਲਾ. ਅੰਤ ਕਰਤਾ. "ਦੁਖਹਰਤਾ ਹਰਿਨਾਮ ਪਛਾਨੋ." (ਬਿਲਾ ਮਃ ੯)
ਸੰ. हरिताल ਹਰਿਤਾਲ. ਸੰਗ੍ਯਾ- ਹੜਤਾਲ. ਪੀਲੇ ਰੰਗ ਦੀ ਇੱਕ ਉਪਧਾਤੁ, ਜੋ ਕਈ ਦਵਾਈਆਂ ਵਿੱਚ ਵਰਤੀਦੀ ਹੈ ਅਤੇ ਮੁਸੱਵਰ ਤਥਾ ਲਿਖਾਰੀਆਂ ਦੇ ਕੰਮ ਆਉਂਦੀ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. Yellow orpiment.¹ ਵੈਦ੍ਯ ਇਸ ਨੂੰ ਅਨੇਕ ਦਵਾਈਆਂ ਵਿੱਚ ਵਰਤਦੇ ਹਨ.
nan
ਕ੍ਰਿ. ਵਿ- ਪ੍ਰਤਿ ਸ੍ਵਾਸ. ਸ੍ਵਾਸ ਸ੍ਵਾਸ। ੨. ਹਰ ਵੇਲੇ.
nan
nan
ਦੇਖੋ, ਹਰਿਦਾਸ। ੨. ਸ਼੍ਰੀ ਗੁਰੂ ਰਾਮਦਾਸ ਜੀ ਦਾ ਪਿਤਾ.