ਡ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਵਡੀ ਡੋਲੀ. ਇਸਤ੍ਰੀਆਂ ਦੀ ਸਵਾਰੀ ਦਾ ਪਰਦੇਦਾਰ ਝੰਪਾਨ. ਸੰ. ਦੋਲਾ. ਦੇਖੋ, ਡੋਲੀ। ੨. ਡੋਲੀ ਵਿੱਚ ਸਵਾਰ ਹੋਣ ਵਾਲੀ ਵਹੁਟੀ। ੩. ਡੋਲਣ ਦਾ ਭਾਵ. ਚੰਚਲਤਾ. "ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ." (ਆਸਾ ਮਃ ੫)


ਕ੍ਰਿ- ਸਾਕ ਦੇਣਾ. ਕੰਨ੍ਯਾ ਦੇਣੀ.


ਡੋਲਕੇ. ਭਟਕਕੇ. "ਇਤ ਉਤ ਡੋਲਿ ਡੋਲਿ ਸ੍ਰਮੁ ਪਾਇਓ." (ਮਲਾ ਮਃ ੫)


ਸੰ. ਡੱਲਕ. ਪਾਲਕੀ. ਪਰਦੇਦਾਰ ਝੰਪਾਨ। ੨. ਭਾਵ- ਇਸਤ੍ਰੀ। ੩. ਭਾਰਯਾ. ਵਹੁਟੀ.


ਦੇਖੋ, ਡੋਲ.


ਡੋਲਦਾ. "ਨਾਹੀ ਡੋਲੇਤ." (ਬਿਲਾ ਮਃ ੫)


ਡੋਲਦਾ ਹੈ। ੨. ਡੁਲਾਵੈ. "ਡੋਲੈ ਵਾਉ ਨ ਵਡਾ ਹੋਇ." (ਰਾਮ ਮਃ ੧) ਇਸ ਦੀਵੇ ਨੂੰ ਹਵਾ ਡੋਲਾਉਂਦੀ ਨਹੀਂ ਅਤੇ ਬੁਝਦਾ ਨਹੀਂ.