ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਾਥੀਆਂ ਦੀ ਫੌਜ. ਰਦੀ (ਦੰਤੀ) ਵਾਲੀ. (ਸਨਾਮਾ)


रदिन्. ਦੰਦਾਂ ਵਾਲਾ, ਹਾਥੀ। ੨. ਦੇਖੋ, ਰੱਦੀ.


ਅ਼. [رّدی] ਵਿ- ਬੁਰਾ. ਖੋਟਾ. ਇਸ ਦਾ ਮੂਲ ਰਦਾਯਤ (ਖ਼ਰਾਬ ਹੋਣਾ) ਹੈ.


ਅ਼. [ردیف] ਸੰਗ੍ਯਾ- ਅ਼ਰਬੀ ਫ਼ਾਰਸੀ ਦੇ ਕਾਵ੍ਯ ਵਿੱਚ ਛੰਦ ਦਾ ਅੰਤਿਮ ਅੱਖਰ ਅਥਵਾ ਪਦ, ਰਦੀਫ਼ ਹੈ. ਜਿਵੇਂ- ਪ੍ਰਕਾਸ਼ ਭਯਾ- ਹੁਲਾਸ ਭਯਾ, ਵਿਕਾਸ ਭਯਾ. ਨਿਵਾਸ ਭਯਾ ਇਥੇ ਭਯਾ ਸ਼ਬਦ ਰਦੀਫ਼ ਹੈ. ਪ੍ਰਕਾਸ਼ ਹੁਲਾਸ ਆਦਿ ਕਾਫੀਯਹ ਹੈ. ਦੇਖੋ, ਅਨੁਪ੍ਰਾਸ। ੨. ਘੁੜਸਵਾਰ ਦੇ ਪਿੱਛੇ ਬੈਠਣ ਵਾਲਾ ਆਦਮੀ। ੩. ਪਿਛਲੇ ਪਾਸੇ ਰਹਿਣ ਵਾਲੀ ਫੌਜ.


ਦੇਖੋ, ਰਾੱਧ.


ਦੇਖੋ, ਰਣ। ੨. ਜੰਗ ਦਾ ਮੈਦਾਨ. ਰਣਭੂਮਿ. "ਜੁੱਧ ਕਰ੍ਯੋ ਰਨ ਮੱਧ ਰੁਹੇਲੀ." (ਚੰਡੀ ੧) ੩. ਸਿੰਧੀ. ਵਿਧਵਾ ਇਸਤ੍ਰੀ। ੪. ਵੇਸ਼੍ਯਾ. ਕੰਚਨੀ। ੫. ਦੇਖੋ, ਰੰਨ.


ਯੁੱਧ ਦਾ ਅਯਨ (ਘਰ). ਮੈਦਾਨ ਜੰਗ. "ਚੜ੍ਹ ਆਯੋ ਰਨਐਨ." (ਚੰਡੀ ੧) ਰਣ- ਅਵਨਿ. ਰਣਭੂਮਿ. ਰਣਾਂਗਣ.


ਦੇਖੋ, ਰਣਖੰਭ.