ਸੰ. ਸੰਗ੍ਯਾ- ਮੇਲ ਮਿਲਾਪ। ੨. ਸੰਧਾ. ਪ੍ਰਤਿਗ੍ਯਾ. ਇਕਰਾਰ. ਦੇਖੋ, ਸਤ੍ਯਸੰਧ। ੩. ਦੇਖੋ, ਸੰਧਿ.
ਸੰ. सन्धिराग ਸੰਧਿਰਾਗ. ਸਿੰਦੂਰ. ਸੰਧੂਰ.¹ "ਅਬ ਤਉ ਜਰੇ ਮਰੇ ਸਿਧਿ ਪਾਈਐ, ਲੀਨੋ ਹਾਥਿ ਸੰਧਉਰਾ." (ਗਉ ਕਬੀਰ) ਦੇਖੋ, ਸਿਧਉਰਾ। ੨. ਸੰਧੂਰੀਆ ਰਾਗ. ਦੇਖੋ, ਸੰਧੂਰੀਆ ੨. "ਬਾਜਤ ਰਾਗ ਸੰਧਉਰਾ." (ਸਲੋਹ).
ਵਿ- ਸੰਧਿ (ਪਾੜ- ਨਕਬ) ਲਾਉਣ ਵਾਲਾ ਚੋਰ. "ਸੰਧਕ ਤੋਹਿ ਸਾਧੁ ਨਹਿ ਕਹੀਅਉ." (ਬਿਲਾ ਕਬੀਰ) ੨. ਸੰਧਾਨ (ਸਿੰਨ੍ਹਣ) ਵਾਲਾ.
ਸੰ. ਸੰਗ੍ਯਾ- ਇਸਥਿਤਿ। ੨. ਪ੍ਰਤਿਗ੍ਯਾ. ਇਕਰਾਰ। ੩. ਅੰਗੀਕਾਰ. ਸ੍ਵੀਕਾਰ। ੪. ਸ਼ਰਾਬ.
ਸੰ. ਸੰਗ੍ਯਾ- ਚੰਗੀ ਤਰਾਂ ਰੱਖਣ ਦਾ ਭਾਵ। ੨. ਨਿਸ਼ਾਨਾ ਜੋੜਨਾ. ਸ਼ਿਸਤ ਮਿਲਾਉਣੀ. "ਸਰ ਸੰਧੈ ਆਗਾਸ ਕਉ." (ਵਾਰ ਮਾਝ ਮਃ ੨) ੩. ਗਾਈਆਂ ਦੇ ਬੰਨ੍ਹਣ ਦਾ ਮਕਾਨ.
ਸੰਧਾਨ ਕੀਤੀ. ਸਿੰਨ੍ਹੀ. ਦੇਖੋ, ਸੰਧਿਆਨੀ। ੨. ਸੰ. सन्धानी ਸੰਗ੍ਯਾ- ਮਿਲਨ ਦੀ ਕ੍ਰਿਯਾ। ੩. ਪ੍ਰਾਪਤੀ। ੪. ਤਲਾਸ਼. ਭਾਲ। ੫. ਪਾਲਨ. ਪਰਵਰਿਸ਼.
nan
ਸੰ. ਸੰਗ੍ਯਾ- ਸੁਲਹ. ਮਿਲਾਪ। ੨. ਦੋ ਵਸਤੂਆਂ ਨੂੰ ਜੋੜਨ ਦੀ ਕ੍ਰਿਯਾ। ੩. ਸ਼ਰੀਰ ਦੀ ਹੱਡੀਆਂ ਦੇ ਜੋੜ ਵਾਲੀ ਥਾਂ। ੪. ਵ੍ਯਾਕਰਣ ਅਨੁਸਾਰ ਦੋ ਸ਼ਬਦਾਂ ਦੇ ਮਿਲਾਪ ਤੋਂ ਅੱਖਰ ਦਾ ਵਿਕਾਰ, ਜੈਸੇ- ਜਗਤ- ਈਸ਼ ਦਾ ਜਗਦੀਸ਼ ਅਰ ਸੁਰ- ਇੰਦ੍ਰ ਦਾ ਸੁਰੇਂਦ੍ਰ ਆਦਿ। ੫. ਸੰਨ੍ਹ. ਪਾੜ. ਨਕਬ. "ਭਜਤ ਸੰਧਿ ਕੋ ਤਜ ਸਦਨ." (ਚਰਿਤ੍ਰ ੧੦੪) ੬. ਸੰਗਤਿ. "ਗੁਰਮੁਖਿ ਸੰਧਿ ਮਿਲੈ ਮਨ ਮਾਨੈ." (ਗਉ ਅਃ ਮਃ ੧) ੭. ਵਿਸ਼੍ਰਾਮ. ਇਸਥਤਿ. "ਤ੍ਰਿਕੁਟਿ ਸੰਧਿ ਮੇ ਪੇਖਿਆ." (ਬਿਲਾ ਕਬੀਰ) ੮. ਭਗ. ਯੋਨਿ। ੯. ਦੋ ਸਮਿਆਂ ਦਾ ਮੇਲ. ਸੰਧ੍ਯਾ. "ਬਰਤ ਸੰਧਿ ਸੋਚ ਚਾਰ." (ਸਾਰ ਮਃ ੫. ਪੜਤਾਲ) ਵ੍ਰਤ, ਸੰਧ੍ਯਾਕਰਮ ਅਤੇ ਸ਼ੌਚਾਚਾਰ.
ਦੇਖੋ, ਸੰਧਾਨ ਅਤੇ ਸੰਧਾਨੀ. "ਸਰ ਸੰਧਿਆ ਗਾਵਾਰ." (ਵਾਰ ਕਾਨ ਮਃ ੪) ਤੀਰ ਸਿੰਨ੍ਹਿਆ।੨ ਸੰ. ਸੰਧ੍ਯਾ- ਜੰਝ. "ਸੰਧਿਆ ਪ੍ਰਾਤੁ ਇਸਨਾਨ ਕਰਾਹੀ." (ਗਉ ਕਬੀਰ) ੩. ਸੰਧ੍ਯਾਕਰਮ. ਸੂਰਜ ਦੇ ਨਿਕਲਣ ਅਰ ਛਿਪਣ ਦੇ ਸਮੇਂ ਧਰਮਸ਼ਾਸਤ੍ਰ ਅਨੁਸਾਰ ਪ੍ਰਾਣਾਯਾਮ ਜਪ ਆਦਿ ਕਰਮ. "ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤ ਆਵੈ." (ਵਾਰ ਬਿਹਾ ਮਃ ੩); ਸੰ. सन्ध्या ਸੰਗ੍ਯਾ- ਚੰਗੀ ਤਰਾਂ ਧਿਆਨ ਕਰੀਏ ਜਿਸ ਸਮੇਂ, ਉਹ ਵੇਲਾ. ਦੇਖੋ, ਸੰਧਿਆ। ੨. ਦੇਖੋ, ਯੁਗ.
nan