ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਦਰਬੀ.


ਫ਼ਾ. [درویش] ਸੰਗ੍ਯਾ- ਦਰ ਆਵੇਜ਼. ਦਰਵਾਜ਼ੇ ਪੁਰ ਆਵੇਜ਼ (ਲਟਕਣ ਵਾਲਾ). ਮੰਗਤਾ। ੨. ਕਰਤਾਰ ਦੇ ਦਰ ਦਾ ਯਾਚਕ, ਭਗਤ. ਸਾਧੁ. "ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸ." (ਵਾਰ ਬਿਹਾ ਮਃ ੩) ੩. ਕਈ ਵਿਦ੍ਵਾਨਾਂ ਨੇ ਦੁਰਵੇਸ਼ (ਮੋਤੀ ਜੇਹਾ) ਤੋਂ ਦਰਵੇਸ਼ ਸ਼ਬਦ ਮੰਨਿਆ ਹੈ.


ਵਿ- ਦਰਵੇਸ਼ ਵਾਲੀ. ਸਾਧੁਜਨ ਦੀ. "ਦਰਵੇਸਾਵੀ ਰੀਤਿ." (ਸ. ਫਰੀਦ)


ਸੰਗ੍ਯਾ- ਦਰਵੇਸ਼ ਦੀ ਕ੍ਰਿਯਾ. ਸਾਧੁਵ੍ਰਿੱਤੀ. ਦੇਖੋ, ਦਰਵੇਸ.


ਸੰ. ਸੰਗ੍ਯਾ- ਧਨ। ੨. ਵਸ੍ਤੁ. ਚੀਜ਼। ੩. ਦੇਖੋ, ਦਰਬ ਅਤੇ ਦ੍ਰਵ.


ਉਹ ਨਾਮ, ਜੋ ਕਿਸੇ ਦ੍ਰਵ੍ਯ ਦੇ ਸੰਬੰਧ ਨਾਲ ਹੋਵੇ, ਜਿਵੇਂ- ਕਲਗੀਧਰ, ਬਾਜਾਂ ਵਾਲਾ, ਚਕ੍ਰਧਰ, ਪਿਨਾਕੀ ਆਦਿ.


ਕ੍ਰਿ- ਦਾਰਣ ਕਰਨਾ. ਪਾੜਨਾ। ੨. ਕੁਚਲਣਾ. ਦਲਣਾ.