ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਰਦਾਸ ਜੀ ਦੇ ਤਨਯ (ਪੁਤ੍ਰ) ਸ਼੍ਰੀ ਗੁਰੂ ਰਾਮਦਾਸ ਜੀ. "ਹਰਦਾਸਤਨੇ ਗੁਰੁ ਰਾਮਦਾਸ ਸਰ ਅਭਰ ਭਰੇ." (ਸਵੈਯੇ ਮਃ ੪. ਕੇ) ਦੇਖੋ, ਹਰਿਦਾਸਤਨਯ.


ਕ੍ਰਿ. ਵਿ- ਪ੍ਰਤਿ ਦਿਨ. ਹਰਰੋਜ. ਨਿਤ੍ਯ. "ਹਰਦਿਨ ਹਰਿਸਿਮਰਨੁ ਮੇਰੇ ਭਾਈ." (ਗਉ ਮਃ ੫) ੨. ਸੰ. ਸੰਗ੍ਯਾ- ਹਰ (ਸ਼ਿਵ) ਦਾ ਦਿਨ. ਫੱਗੁਣ ਬਦੀ ੧੪.


ਸੰ. ਹਰਿਦ੍ਰਾ. ਸੰਗ੍ਯਾ- ਹਲਦੀ. L. Curcuma Longa. (turmeric). ਅਦਰਕ ਦੀ ਤਰਾਂ ਜ਼ਮੀਨ ਵਿੱਚ ਹੋਣ ਵਾਲੀ ਇੱਕ ਕੰਦ, ਜਿਸ ਦਾ ਪੀਲਾ ਰੰਗ ਹੁੰਦਾ ਹੈ. ਇਹ ਰੰਗਣ ਦੇ ਕੰਮ ਆਉਂਦੀ ਹੈ ਅਤੇ ਦਾਲ ਤਰਕਾਰੀ ਨੂੰ ਪੀਲਾ ਰੰਗ ਦੇਣ ਲਈ ਵਰਤੀਦੀ ਹੈ. "ਕਬੀਰ ਹਰਦੀ ਪੀਅਰੀ." (ਸ. ਕਬੀਰ)


ਕ੍ਰਿ. ਵਿ- ਹਰ ਦੋ. ਦੋਵੇਂ. ਦੋਨੋ. "ਹਰਦੁ ਗਾਜੈਂ." (ਗ੍ਯਾਨ)


ਸਾਰੀਆਂ ਬਲਟੋਹੀਆਂ ਵਿੱਚ ਫਿਰਨ ਵਾਲਾ ਕੜਛਾ. ਭਾਵ- ਹਰੇਕ ਮਜਹਬ ਅਤੇ ਸਮਾਜ ਵਿੱਚ ਆਪਣਾ ਪ੍ਰਯੋਜਨ ਸਿੱਧ ਕਰਨ ਲਈ ਸ਼ਾਮਿਲ ਹੋਣ ਵਾਲਾ.#ਦੇਵੀ ਕੋ ਭਗਤ ਕਬੂੰ ਮੀਰਾਂ ਕੋ ਉਪਾਸਕ ਹੈ#ਦਾਸ ਸੁਲਤਾਨ ਕੋ ਔ ਕਬੂੰ ਲਾਲਬੇਗੀ ਹੈ,#ਮਨ ਮੇ ਹੈ ਔਰ ਅਰੁ ਮੁਖ ਮਾਹਿ ਦੂਜੀ ਬਾਤ#ਪਰਮ ਪਖੰਡੀ ਨਖ ਸਿਖ ਲੌ ਫਰੇਬੀ ਹੈ,#ਸ਼੍ਵਾਰਥ ਕੋ ਮਾਨ ਹੈ ਮੁੱਖ ਪਰਮਾਰਥ ਤੈਂ#ਨਿੰਬੂ ਕੋ ਨਿਚੋੜ ਆਗੇ ਕਰਤ ਰਕੇਬੀ ਹੈ,#ਸਿੰਘ ਰੂਪ ਧਾਰੀ ਅਨ੍ਯ ਮਤ ਕੋ ਪ੍ਰਚਾਰੀ ਭਾਰੀ#ਪੰਥ ਤੇ ਨਿਕਾਰੋ ਜੋ ਚਮਚ ਹਰਦੇਗੀ ਹੈ.


ਦੇਖੋ. ਹਰਦੁ.


ਫ਼ਾ. [ہردوسرا] ਦੋਵੇਂ ਘਰ. ਭਾਵ- ਲੋਕ ਪਰਲੋਕ. ਦੇਖੋ, ਦੁਹੀ.


ਡਿੰਗ. ਸੰਗ੍ਯਾ- ਕਾਮ. ਅਨੰਗ. ਸ਼ਿਵ ਨਾਲ ਵੈਰ ਰੱਖਣ ਵਾਲਾ। ੨. ਵਿ- ਹਰੇਕ ਬੁਰਾ ਕਰਨ ਵਾਲਾ. ਸਭ ਦਾ ਵੈਰੀ.