ਛ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਛਿਅ.


ਦੇਖੋ, ਛਿੜਕਨਾ.


ਦੇਖੋ, ਛਿੜਕਾ. "ਵਾਹਿਗੁਰੂ ਕਹਿ ਛਿਰਕਾ ਦੀਨੋ." (ਨਾਪ੍ਰ) ੨. ਦੇਖੋ, ਛਿਲਕਾ.


ਦੇਖੋ, ਛਿੜਕਾਉ.


ਦੇਖੋ, ਛਿੜਨਾ. "ਇਤ੍ਯਾਦਿਕ ਕਬਿ ਛਿਰੈ ਪ੍ਰਸੰਗ." (ਗੁਪ੍ਰਸੂ)


ਛਿੜੀ. ਆਰੰਭ ਹੋਈ। ੨. ਚੱਲੀ. ਤੁਰੀ. "ਗਾਇ ਛਿਰਾਨੀ." (ਗੁਪ੍ਰਸੂ) ਗਾਈਆਂ ਚਰਨ ਲਈ ਘਰੋਂ ਛਿੜੀਆਂ.


ਦੇਖੋ, ਛਿਲ। ੨. ਸਾਂਡ (ਸਾਂਢ) ਬਕਰੇ ਨੂੰ ਭੀ ਛਿੱਲ ਆਖਦੇ ਹਨ. ਬੋਕ.